ਚਿੱਟੇ ਇਨਕਲਾਬ ਦਾ ਕਾਲਾ ਨਤੀਜਾ ।
ਸੰਖੇਪ ਵਿੱਚ :
ਇਹ ਲੇਖ ਚਿੱਟੇ ਇਨਕਲਾਬ ਦੇ ਸਾਡੇ ਸਮਾਜ ਉੱਪਰ ਹੋਏ ਮਾੜੇ ਪ੍ਰਭਾਵਾਂ 'ਤੇ ਰੌਸ਼ਨੀ ਪਾਉਣ ਜਾ ਰਿਹਾ ਹੈ । ਅਸੀਂ ਇਥੇ ਦਰਸ਼ਕਾਂ ਨੂੰ ਦੱਸ ਦੇਈਏ ਕਿ ਚਿੱਟੇ ਇਨਕਲਾਬ ਤੋਂ ਭਾਵ ਦੁੱਧ ਦਾ ਉਤਪਾਦਨ ਵਧਾਉਣ ਲਈ ਸਰਕਾਰਾਂ ਵਲੋਂ ਕੀਤੇ ਪ੍ਰਯਤਨ ਜਾਂ ਫਿਰ ਇਸਨੂੰ 'ਸਫੇਦ ਕ੍ਰਾਂਤੀ' ਅਤੇ 'ਆਪ੍ਰੇਸ਼ਨ ਫਲੱਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
* ਅਸੀਂ ਇਥੇ ਵਿਦੇਸ਼ੀ ਨਸਲ ਦੇ ਦੁਧਾਰੂ ਪਸ਼ੂਆਂ ਨੂੰ ਭਾਰਤ ਲਿਆਉਣ ਦੀ ਪੂਰੀ ਕਹਾਣੀ ਅਤੇ ਉਨ੍ਹਾਂ ਨਾਲ ਦੇਸੀ ਗਾਵਾਂ ਦੀ ਕ੍ਰਾਸ-ਬ੍ਰੀਡਿੰਗ ਬਾਰੇ ਗੱਲ ਕਰਾਂਗੇ।
* ਰਸਾਇਣ ਅਧਾਰਤ ਟੀਕੇ, ਵੈਟਰਨਰੀ ਦਵਾਈਆਂ, ਪਸ਼ੂਆਂ ਦੀਆਂ ਮਹਿੰਗੀਆਂ ਫੀਡਾਂ ਆਦਿ ਦਾ ਭਾਰਤ ਵਿੱਚ ਪ੍ਰਚਲਨ ਅਤੇ ਮਨੁੱਖੀ ਸਿਹਤ ਉੱਤੇ ਇੰਨ੍ਹਾਂ ਦਾ ਮਾੜਾ ਅਸਰ ।
* ਇੰਜੈਕਸ਼ਨਾਂ ਅਤੇ ਦਵਾਈਆਂ ਦੇ ਜ਼ਰੀਏ ਗੈਰ-ਕੁਦਰਤੀ ਤਰੀਕਿਆਂ ਨਾਲ ਦੁੱਧ ਦੀ ਕਾਸ਼ਤ ।
* ਪਸ਼ੂਆਂ ਦੇ ਪ੍ਰਜਣਨ ਦੇ ਗੈਰ-ਕੁਦਰਤੀ ਤਰੀਕਿਆਂ ਦਾ ਪ੍ਰਚਲਨ ।
* ਭਾਰਤ ਵਿੱਚ ਦੁੱਧ ਦਾ ਵਪਾਰੀਕਰਨ, ਡੇਅਰੀ-ਫਾਰਮਾਂ ਅਤੇ ਡੇਅਰੀ-ਮਾਰਕਿਟਾਂ ਦਾ ਗਠਨ ।
* ਭਾਰਤ ਵਿਚ ਦੁੱਧ ਅਤੇ ਡੇਅਰੀ-ਮਾਰਕੀਟ ਦਾ ਮੌਜੂਦਾ ਹਾਲ ।
* 'ਅਵਾਰਾ-ਮਵੇਸ਼ੀ' ( ਹਾਈਵੇ ਅਤੇ ਸ਼ਹਿਰਾਂ'ਚ ਆਵਾਰਾ ਪਸ਼ੂ - ਚਿੱਟੇ-ਇਨਕਲਾਬ ਦਾ ਇੱਕ ਮਾੜਾ ਨਤੀਜਾ )
* ਚਿੱਟੇ-ਇਨਕਲਾਬ 'ਤੇ ਇਕ ਲਘੁ ਐਨੀਮੇਟਡ ਫਿਲਮ ।
ਵਿਸਤਾਰ ਨਾਲ:
ਚਿੱਟੇ ਇਨਕਲਾਬ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਈਰਾਨ ਵਿੱਚ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੇ 1963 ਵਿੱਚ ਕੀਤੀ ਸੀ। ਇਸਦਾ ਉਦੇਸ਼ ਦੇਸ਼ ਵਿਚ ਦੁੱਧ ਦਾ ਉਤਪਾਦਨ ਵੱਧ ਤੋਂ ਵਧੇਰੇ ਕਰਨਾ ਅਤੇ ਇਸ ਤਰ੍ਹਾਂ ਦੁੱਧ ਅਤੇ ਦੁੱਧ ਉਤਪਾਦਾਂ ਤੋਂ ਆਮਦਨੀ ਪੈਦਾ ਕਰਨਾ ਸੀ। ਚਿੱਟਾ ਇਨਕਲਾਬ ਸਨ 1970 ਵਿਚ ਭਾਰਤ ਦਾਖਲ ਹੋਇਆ ।
ਭਾਰਤ, ਇਕ ਸਮੇਂ ਉਸ ਧਰਤੀ ਵਜੋਂ ਜਾਣਿਆ ਜਾਂਦਾ ਸੀ ਜਿੱਥੇ 'ਦੁੱਧ ਦੀਆਂ ਨਦੀਆਂ' ਵਗਦੀਆਂ ਸਨ, ਪਰ ਬ੍ਰਿਟਿਸ਼ ਸਾਮਰਾਜ ਦੀ ਸਦੀਆਂ ਪੁਰਾਣੀ ਗੁਲਾਮੀ ਕਾਰਨ ਫਿਲਹਾਲ ਦੁੱਧ ਦੀ ਘਾਟ ਦਾ ਸਾਹਮਣਾ ਕਰ ਰਿਹਾ ਸੀ । ਹਾਲਾਂਕਿ, ਬਰਤਾਨਵੀ ਸਾਮਰਾਜ 1947 ਤੱਕ ਭਾਰਤ ਵਿੱਚੋਂ ਖ਼ਤਮ ਹੋ ਚੁੱਕਾ ਸੀ, ਪਰ ਸਦੀਆਂ ਪੁਰਾਣੀ ਗੁਲਾਮੀ ਤੋਂ ਮੁੜ ਉੱਠਣ ਲਈ ਦੇਸ਼ ਸੰਘਰਸ਼ ਕਰ ਰਿਹਾ ਸੀ। ਇਸ ਲਈ ਵਿੱਤੀ ਸੰਕਟ 'ਤੇ ਕਾਬੂ ਪਾਉਣ ਲਈ ਅਤੇ 1961 ਵਿਚ ਹਰੀ ਕ੍ਰਾਂਤੀ ਦੇ ਅਖੌਤੀ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ, ਭਾਰਤ ਵਿਚ ਚਿੱਟੇ ਇਨਕਲਾਬ ਦੀ ਸ਼ੁਰੂਆਤ ਵੀ ਕੀਤੀ ਗਈ।
ਭਾਰਤ ਇਕ ਅਜਿਹਾ ਦੇਸ਼ ਸੀ ਜਿਥੇ ਹਰ ਜੀਵ ਦਾ ਆਦਰ ਕਰਨਾ ਇਸ ਦੇ ਸਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਸੀ, ਇਥੋਂ ਤਕ ਕਿ ਰੁੱਖ ਅਤੇ ਪੌਦਿਆਂ ਦਾ ਵੀ ਇੱਥੇ ਸਨਮਾਨ ਕੀਤਾ ਜਾਂਦਾ ਸੀ। ਗਾਵਾਂ ਦੀ ਇਥੇ ਬੜੀ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਸੀ। ਇੱਥੇ ਨਾ ਸਿਰਫ ਉਨ੍ਹਾਂ ਗਾਵਾਂ ਦੀ ਪੂਜਾ ਕੀਤੀ ਜਾਂਦੀ ਸੀ ਜੋ ਦੁੱਧ ਦੇਂਦੀਆਂ ਸਨ, ਬਲਕਿ ਉਨ੍ਹਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ, ਜੋ ਦੁੱਧ ਨਹੀਂ ਦੇਂਦੀਆਂ ਸਨ । ਪਰ ਚਿੱਟੇ ਇਨਕਲਾਬ ਦਾ ਲੋਕਾਂ ਦੀਆਂ ਇਹਨਾਂ ਧਾਰਮਿਕ ਭਾਵਨਾਵਾਂ ਤੋਂ ਕੋਈ ਲੈਣਾ ਦੇਣਾ ਨਹੀਂ ਸੀ, ਬਲਕਿ ਸਿਰਫ ਦੁੱਧ ਦੇ ਉਤਪਾਦਨ ਨੂੰ ਵਧਾਉਣ ਲਈ ਹੀ ਕੰਮ ਕਰਨਾ ਸੀ ।
ਚਿੱਟੇ ਇਨਕਲਾਬ ਦੇ ਲਾਗੂ ਕਰਨ ਸਮੇਂ ਇਹ ਪਾਇਆ ਗਿਆ ਕਿ ਦੇਸ਼ੀ ਗਾਵਾਂ ਨਾਲ ਇਕ ਕਮਜ਼ੋਰੀ ਇਹ ਸੀ ਕਿ ਉਨ੍ਹਾਂ ਦੀ ਦੁੱਧ ਉਤਪਾਦਨ ਦੀ ਸਮਰੱਥਾ ਬਹੁਤ ਜ਼ਿਆਦਾ ਨਹੀਂ ਸੀ ਅਤੇ ਉਨ੍ਹਾਂ ਦੇ ਦੁੱਧ ਦੇਣ ਦੀ ਮਿਆਦ ਵੀ ਜ਼ਿਆਦਾ ਲੰਬੀ ਨਹੀਂ ਸੀ । ਇਸ ਲਈ ਚਿੱਟੇ ਇਨਕਲਾਬ ਦੇ ਮਕਸਦ ਦੀ ਪੂਰਤੀ ਲਈ ਇਕ ਬਹੁਤ ਵੱਡਾ ਅਤੇ ਦੇਸ਼-ਵਿਰੋਧੀ ਕਦਮ ਚੁੱਕਿਆ ਗਿਆ, ਜੋ ਕਿ ' ਪਸ਼ੂਆਂ ਦੀ ਵਿਦੇਸ਼ੀ ਉੱਚ ਦੁੱਧ-ਉਤਪਾਦਨ ਕਰਨ ਵਾਲੀਆਂ ਨਸਲਾਂ ਨੂੰ ਭਾਰਤ ਵਿੱਚ ਆਯਾਤ ਕਰਨਾ ਸੀ '। ਪ੍ਰਮੁੱਖ ਨਸਲਾਂ ਜਿਹੜੀਆਂ ਉਸ ਸਮੇਂ ਭਾਰਤ ਵਿੱਚ ਆਯਾਤ ਕੀਤੀਆਂ ਗਈਆਂ :
1. ਬ੍ਰਿਟੇਨ ਤੋਂ ਜਰਸੀ
2. ਹਾਲੈਂਡ ਤੋਂ ਹੋਲਸਟੀਨ ਫਰਿਜਿਅਨ (ਐਚ.ਐਫ.)
3. ਅਮਰੀਕਾ ਤੋਂ ਬ੍ਰਾਉਨ ਸਵਿਸ
ਇਹ ਪਸ਼ੂ 60 ਤੋਂ 70 ਲਿਟਰ ਪ੍ਰਤੀ ਦਿਨ ਤੱਕ ਦੀ ਮਾਤਰਾ ਵਿਚ ਦੁੱਧ ਪੈਦਾ ਕਰਨ ਲਈ ਮਸ਼ਹੂਰ ਸਨ । ਇਸ ਲਈ ਉਪਰੋਕਤ ਅਤੇ ਕੁਝ ਹੋਰ ਨਸਲਾਂ ਵੱਡੇ ਪੱਧਰ 'ਤੇ ਭਾਰਤ ਵਿਚ ਆਯਾਤ ਕੀਤੀਆਂ ਗਈਆਂ । ਉਸ ਸਮੇਂ ਸਰਕਾਰ ਚਿੱਟੇ ਇਨਕਲਾਬ ਦੀ ਹਮਾਇਤ ਕਰ ਰਹੀ ਸੀ, ਇਸ ਲਈ ਇਹ ਪਸ਼ੂ ਪੂਰੇ ਦੇਸ਼ ਵਿਚ ਵਿਆਪਕ ਰੂਪ ਨਾਲ ਵੰਡੇ ਗਏ । ਚਾਹਵਾਨ ਡੇਅਰੀ ਉਤਪਾਦਕਾਂ ਨੂੰ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਨਾਲ ਕੰਮ ਕਰਨ ਲਈ ਵੱਡੀ ਰਕਮਾਂ ਦੀ ਸਬਸਿਡੀ ਅਤੇ ਹੋਰ ਕਈ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ । ਚਿੱਟੇ ਇਨਕਲਾਬ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਡੇਅਰੀ ਫਾਰਮਾਂ ਦੀ ਸ਼ੁਰੂਆਤ ਕੀਤੀ ਗਈ । ਅਮੁਲ (AMUL) ਦੀ ਸ਼ੁਰੂਆਤ ਵੀ ਚਿੱਟੇ ਇਨਕਲਾਬ ਦੇ ਟੀਚੇ ਨਾਲ ਹੀ ਕੀਤੀ ਗਈ ਸੀ ਅਤੇ ਇਹ ਚਿੱਟੇ ਇਨਕਲਾਬ ਦਾ ਪ੍ਰਮੁੱਖ ਖਿਡਾਰੀ ਸੀ, 'ਚਿੱਟਾ ਇਨਕਲਾਬ' ਜਿਸ ਨੂੰ ਕਈ ਵਾਰ "ਆਪ੍ਰੇਸ਼ਨ ਫਲੱਡ" ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ।
ਉਸ ਸਮੇਂ ਦੁੱਧ ਦੇ ਉਤਪਾਦਨ ਨੂੰ ਵਧਾਉਣ ਦੀ ਲਾਲਸਾ ਇਸ ਸਿਖਰ 'ਤੇ ਸੀ ਕਿ ਦੇਸੀ ਗਾਵਾਂ ਦੀ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਲਈ, ਇਨ੍ਹਾਂ ਗਾਵਾਂ ਨੂੰ ਵਿਦੇਸ਼ੀ ਨਸਲਾਂ ਦੀਆਂ ਗਾਵਾਂ ਨਾਲ ਕਰਾਸ-ਬ੍ਰੀਡ ਵੀ ਕੀਤਾ ਗਿਆ ਭਾਵ ਦੋਹਾਂ ਭਿੰਨ ਨਸਲਾਂ ਦਾ ਆਪਸ ਵਿੱਚ ਪ੍ਰਜਨਣ ਲਈ ਮੇਲ ਕਰਵਾਇਆ ਗਿਆ । ਜਿਸ ਦੇ ਨਤੀਜੇ ਬਹੁਤ ਘਿਨੌਣੇ ਸਨ ।
'ਕਰਨ-ਸਵਿੱਸ' ਕ੍ਰਾਸਬ੍ਰਿਡਿੰਗ ਦਾ ਇੱਕ ਉਦਾਹਰਣ ਹੈ । ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਉਟ ਕਰਨਾਲ (ਹਰਿਆਣਾ) ਵਿਖੇ ਸਾਹੀਵਾਲ ਅਤੇ ਬ੍ਰਾਊਨ ਸਵਿੱਸ ਨਸਲਾਂ ਨੂੰ ਆਪਸ ਵਿੱਚ ਕ੍ਰਾਸ ਬ੍ਰੀਡ ਕਰਕੇ 'ਕਰਨ-ਸਵਿਸ' ਨਾਮ ਦੀ ਇਕ ਨਵੀਂ ਨਸਲ ਤਿਆਰ ਕੀਤੀ ਗਈ।
ਇਹਨਾਂ ਕੁਦਰਤ-ਵਿਰੋਧੀ ਕਦਮਾਂ ਦਾ ਨਤੀਜਾ ਬਹੁਤ ਅਣਮਿੱਥਾ ਅਤੇ ਅਣਸੁਖਾਵਾਂ ਸੀ । ਆਯਾਤ ਕੀਤੀਆਂ ਨਸਲਾਂ ਭਾਰਤ ਦੀ ਜਲਵਾਯੂ ਅਤੇ ਮੌਸਮ ਦੇ ਨਾਲ ਮੇਲ ਵਿੱਚ ਨਹੀਂ ਆ ਰਹੀਆਂ ਸਨ, ਇਹ ਨਸਲਾਂ ਠੰਡੇ ਦੇਸ਼ਾ ਤੋਂ ਆਯਾਤ ਕੀਤੀਆਂ ਗਈਆਂ ਸਨ । ਉਨ੍ਹਾਂ ਨੂੰ ਇਥੇ ਰਹਿਣ ਲਈ ਠੰਢੇ ਹਵਾਮਾਨ ਦੀ ਲੋੜ ਸੀ, ਇਸ ਲਈ ਪੱਖੇ ਅਤੇ ਏਅਰਕੰਡੀਸ਼ਨਰ ਉਨ੍ਹਾਂ ਲਈ ਜ਼ਰੂਰੀ ਸਨ ਅਤੇ ਉੱਚ-ਪੱਧਰੀ ਵੈਟਰਨਰੀ ਦਵਾਈਆਂ ਅਤੇ ਉੱਚ-ਗਰੇਡ ਦੀਆਂ ਫੀਡਾਂ ਦੀ ਵੀ ਲੋੜ ਸੀ, ਇਸ ਲਈ ਇਹ ਸਭ ਵੀ ਆਯਾਤ ਕੀਤਾ ਗਿਆ । ਅਸਲ ਵਿੱਚ, ਇਹ ਦੁਧ ਦੇਣ ਵਾਲੀਆਂ ਮਸ਼ੀਨਾਂ ਸਨ ਇਹਨਾਂ ਨੂੰ ਨਾ ਤਾਂ ਪਸ਼ੂ ਮੰਨਿਆ ਜਾਂਦਾ ਸੀ ਅਤੇ ਨਾ ਹੀ ਜੀਵਤ ਪ੍ਰਾਣੀ ਵਜੋਂ ਹੀ ਮੰਨੀਆਂ ਜਾਂਦਾ ਸੀ ।ਇਹਨਾਂ ਤੋਂ ਇੰਜੈਕਸ਼ਨਾਂ ਅਤੇ ਦਵਾਈਆਂ ਦੀ ਮਦਦ ਨਾਲ ਦੁੱਧ ਚੋਇਆ ਜਾਂਦਾ ਸੀ ਅਤੇ ਪ੍ਰਜਨਨ ਵੀ ਇੰਜੈਕਸ਼ਨਾਂ ਦੇ ਨਾਲ ਹੀ ਕੀਤਾ ਜਾਂਦਾ ਸੀ । ਇਨ੍ਹਾਂ ਪਸ਼ੂਆਂ ਦੇ ਰੱਖ-ਰਖਾਵ ਲਈ ਪੂਰੀ ਤਰ੍ਹਾਂ ਗੈਰ-ਕੁਦਰਤੀ ਅਤੇ ਅਣਮਨੁੱਖੀ ਢੰਗਾਂ ਦੀ ਵਰਤੋਂ ਕੀਤੀ ਗਈ । ਇਸ ਤਰ੍ਹਾਂ ਨਾਲ ਪੈਦਾ ਕੀਤਾ ਦੁੱਧ ਵੀ ਅਪ੍ਰਾਕ੍ਰਿਤਿਕ ਅਤੇ ਰੋਗ ਪੈਦਾ ਕਰਨ ਵਾਲੇ ਸੂਖਮ ਜੀਵਾਂ ਨਾਲ ਭਰਪੂਰ ਸੀ। ਦੁੱਧ ਬਾਰੇ ਗਹਿਨ ਅਧਿਐਨਾਂ ਤੋਂ ਪਤਾ ਚਲਿਆ ਹੈ ਕਿ ਦੁੱਧ ਦੇ ਦੋ ਪ੍ਰਕਾਰ ਹਨ:
ਏ 1 ਅਤੇ ਏ 2 (A1 and A2 milk)
(ਆਉਣ ਵਾਲੇ ਲੇਖ ਵਿਚ ਦੁੱਧ ਦੀਆਂ ਇਨ੍ਹਾਂ ਕਿਸਮਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ । )
ਇਨ੍ਹਾਂ ਪਸ਼ੂਆਂ ਦਾ ਦੁੱਧ ਏ1 ਦੁੱਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜੋ ਮਨੁੱਖੀ ਖਪਤ ਲਈ ਹਾਨੀਕਾਰਕ ਹੈ ਅਤੇ ਕੋਲੈਸਟ੍ਰੋਲ ਦੇ ਲੇਵਲ ਨੂੰ ਵਧਾਉਣ ਵਾਲਾ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵੀ ਵਧਾਉਂਦਾ ਹੈ ।
ਕ੍ਰਾਸ-ਬ੍ਰੀਡਿੰਗ ਦਾ ਦੇਸੀ ਨਸਲ ਦੀਆਂ ਗਾਵਾਂ'ਤੇ ਬਹੁਤ ਵਿਪਰੀਤ ਅਸਰ ਹੋਇਆ ਜੋ ਕਿ ਇਹਨਾਂ ਗਾਵਾਂ ਦੀ ਪ੍ਰਜਾਤੀ ਨੂੰ ਅਲੋਪ ਹੋਣ ਦੀ ਕਗਾਰ ਤਕ ਲੈ ਆਇਆ ਹੈ । ਜਦ ਮੈਂ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਇਲਾਕਿਆਂ'ਚ ਘੁੰਮਦਾ ਹਾਂ, ਤਾਂ ਮੈਨੂੰ ਜ਼ਿਆਦਾਤਰ ਗਾਵਾਂ ਜੋ ਦਿਖਾਈ ਦੇਂਦੀਆਂ ਨੇ, ਉਹ ਹਨ- ਐਚ.ਐਫ, ਜਰਸੀ, ਕ੍ਰਾਸ-ਬ੍ਰੀਡ ਹੋਈਆਂ ਜਾਂ ਦੋਗਲੀਆਂ ਗਾਵਾਂ। ਸ਼ੁੱਧ ਦੇਸੀ ਗਾਵਾਂ ਤਾਂ ਆਸ ਪਾਸ ਦੇ ਬਹੁਤ ਸਾਰੇ ਪਿੰਡਾਂ ਵਿਚੋਂ ਅਲੋਪ ਹੀ ਹੋ ਚੁੱਕੀਆਂ ਹਨ ।
ਤੁਸੀਂ ਬਹੁਤ ਖੁਸ਼ਕਿਸਮਤ ਹੋਵੋਗੇ ਜੇ ਤੁਹਾਨੂੰ ਇੱਥੇ ਯਾਨਿ ਕਿ ਦੇਸ਼ ਦੇ ਉੱਤਰੀ ਖੇਤਰ ਦੇ ਕਿਸੇ ਵੀ ਘਰ ਵਿੱਚ ਇੱਕ ਸ਼ੁੱਧ ਦੇਸੀ ਗਾਂ ਵੇਖਣ ਨੂੰ ਮਿਲ ਜਾਵੇ, ਚਿੱਟੇ ਇਨਕਲਾਬ ਦਾ ਪ੍ਰਭਾਵ ਇੰਨਾ ਵਿਆਪਕ ਅਤੇ ਮਾਰੂ ਹੈ ।
ਚਿੱਟੇ ਇਨਕਲਾਬ ਨਾਲ ਸ਼ੁਰੂ ਹੋਈਆਂ ਪ੍ਰਵਿਰਤੀਆਂ ਦੇ ਕਾਰਨ, ਅੱਜ ਵੀ ਦੇਸੀ ਮੱਝਾਂ ਅਤੇ ਕਰਾਸਬ੍ਰੀਡ ਗਾਵਾਂ ਨੂੰ ਇੰਜੈਕਸ਼ਨਾਂ ਅਤੇ ਦਵਾਈਆਂ ਦੀ ਮਦਦ ਨਾਲ ਚੋਇਆ ਜਾਂਦਾ ਹੈ ਅਤੇ ਇੰਜੈਕਸ਼ਨਾਂ ਨਾਲ ਹੀ ਉਹਨਾਂ ਦਾ ਪ੍ਰਜਨਣ ਕੀਤਾ ਜਾਂਦਾ ਹੈ । ਸਰਕਾਰ ਨੇ ਕਈ ਵੈਟਰਨਰੀ ਹਸਪਤਾਲ ਖੋਲ ਰੱਖੇ ਹਨ ਜਿਨ੍ਹਾਂ ਦਾ ਕੰਮ 'ਪਸ਼ੂਆਂ ਨੂੰ ਟੀਕੇ ਲਗਾ ਕੇ ਉਹਨਾਂ ਦਾ ਪ੍ਰਜਨਣ ਕਰਾਉਣਾ ਅਤੇ ਹਰ ਸੰਭਵ ਯਤਨ ਕਰਕੇ ਇਨ੍ਹਾਂ ਪਸ਼ੂਆਂ ਤੋਂ ਵੱਧ ਤੋਂ ਵੱਧ ਦੁੱਧ ਪ੍ਰਾਪਤ ਕਰਨਾ ਹੈ।'.
ਹੁਣ ਤੁਸੀਂ ਦੱਸੋ ਓਸ ਦੁੱਧ ਨੂੰ ਕਿ ਨਾਮ ਦੇਈਏ ਜੋ ਪਸ਼ੂਆਂ ਦੀਆਂ ਮਿਸ਼੍ਰਿਤ ਨਸਲਾਂ ਤੋਂ ਪ੍ਰਾਪਤ ਕੀਤਾ ਗਿਆ ਹੈ ? ਇਕ ਪੂਰਬ ਦੀ ਨਸਲ ਅਤੇ ਇਕ ਵਿਸ਼ਵ ਦੇ ਪੱਛਮੀ ਭਾਗ ਤੋਂ ਲਿਆਈ ਗਈ ਨਸਲ, ਦੋਹਾਂ ਦਾ ਕਿ ਮੇਲ ? ਦੁੱਧ ਮਨੁੱਖਜਾਤੀ ਦੀ ਜਰੂਰਤ ਹੈ, ਸਰਕਾਰਾਂ ਦੀਆਂ ਚਿੱਟੇ ਇਨਕਲਾਬ ਵਰਗੀਆਂ ਮਾਰੂ ਨੀਤੀਆਂ ਨੇ ਦੁੱਧ ਦੀ ਗੁਣਵਤਾ ਅਤੇ ਪਵਿੱਤਰਤਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਜੋ ਕਿ ਬੜੇ ਸ਼ਰਮ ਦੀ ਗੱਲ ਹੈ ।ਬਹੁਤੇ ਲੋਕ ਤਾਂ ਇਹ ਜਾਣਦੇ ਤਕ ਨਹੀਂ ਕਿ ਜਿਸ ਦੁੱਧ 'ਤੇ ਉਹ ਇੰਨਾ ਪੈਸਾ ਖਰਚ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਬੜੇ ਉਤਸ਼ਾਹ ਨਾਲ ਪਿਲਾ ਰਹੇ ਹਨ, ਉਹ ਦੁੱਧ ਨਹੀਂ ਬਲਕਿ ਇੱਕ ਧੀਮਾ ਜ਼ਹਿਰ ਬਣ ਚੁੱਕਾ ਹੈ ।
ਸ਼ੁੱਧ ਅਤੇ ਪ੍ਰਾਕ੍ਰਿਤਕ ਦੁੱਧ ਅੱਜ ਦੇ ਜ਼ਮਾਨੇ ਵਿੱਚ ਅਤੀਤ ਦੀ ਗੱਲ ਜਾਪਦੀ ਹੈ।
ਭਾਰਤ ਦੀ ਮੌਜੂਦਾ ਦੁੱਧ-ਮਾਰਕਿਟ ਦੀ ਗੱਲ ਕਰੀਏ ਤਾਂ ਸਥਿਤੀ ਬਦ ਤੋਂ ਵੀ ਬਦਤਰ ਹੈ । ਡੇਅਰੀ ਭਾਰਤ ਦਾ ਇੱਕ ਬਹੁਤ ਵੱਡਾ ਵਪਾਰਕ ਖੇਤਰ ਹੈ, ਸਾਰੇ ਘਟੀਆ ਅਤੇ ਗੈਰਕਾਨੂੰਨੀ ਢੰਗ ਦੁੱਧ ਨਾਲ ਵਰਤੇ ਜਾਂਦੇ ਹਨ। ਭਾਵੇਂ ਖੁੱਲਾ ਦੁੱਧ ਹੋਵੇ ਜਾਂ ਫੇਰ ਬੰਦ ਪੈਕੇਟ ਵਾਲਾ, ਕੋਈ ਵੀ ਤੁਹਾਨੂੰ ਦੁੱਧ ਦੇ ਸ਼ੁੱਧ ਅਤੇ ਪ੍ਰਾਕ੍ਰਿਤਕ ਹੋਣ ਦਾ ਭਰੋਸਾ ਨਹੀਂ ਦਵਾ ਸਕਦਾ । ਨਕਲੀ ਦੁੱਧ ਅਤੇ ਦੁੱਧ ਦੇ ਹੋਰ ਉਤਪਾਦ ਬਣਾਉਣ ਲਈ ਬੋਰਿਕ ਪਾਊਡਰ, ਨਕਲੀ ਜਾਂ ਸੁੱਕੇ ਦੁੱਧ ਦਾ ਪਾਊਡਰ ਅਤੇ ਇੱਥੋਂ ਤੱਕ ਕਿ ਡਿਟਰਜੈਂਟ ਦੀ ਵੀ ਵਰਤੋਂ ਬਹੁਤ ਵੱਡੇ ਤੋਰ 'ਤੇ ਕੀਤੀ ਜਾਂਦੀ ਹੈ। ਵਧੇਰੇ ਮੁਨਾਫਾ ਕਮਾਉਣ ਦੀ ਲਾਲਸਾ ਨੇ ਦੁੱਧ-ਮਾਰਕੀਟ ਨੂੰ ਵੀ ਨਹੀਂ ਬਖਸ਼ਿਆ । ਦੁੱਧ ਇਕ ਬਹੁਤ ਹੀ ਸੰਵੇਦਨਸ਼ੀਲ ਪਦਾਰਥ ਹੈ, ਉਹ ਸਾਧਾਰਨ ਤਾਪਮਾਨ ਤੇ ਵੀ 2 ਦਿਨ ਤੋਂ ਵੱਧ ਨਹੀਂ ਰੱਖਿਆ ਜਾ ਸਕਦਾ, ਸਿਰਫ ਪ੍ਰਮਾਤਮਾ ਜਾਂ ਦੁੱਧ ਵੇਚਣ ਵਾਲੀਆਂ ਕੰਪਨੀਆਂ ਹੀ ਜਾਣਦੀਆਂ ਹਨ ਕਿ ਉਹ ਦੁੱਧ ਨੂੰ 90 ਦਿਨਾਂ ਤੱਕ ਬਚਾਈ ਰੱਖਣ ਲਈ ਕਿਹੜੀਆਂ ਕਿਹੜੀਆਂ ਦਵਾਈਆਂ ਜਾਂ ਰਾਸਾਇਣਾ ਦੀ ਵਰਤੋਂ ਕਰਦੇ ਹਨ? ਮੇਰੀ ਨਿੱਜੀ ਰਾਏ ਵਿੱਚ, ਮੈਨੂੰ ਇਹ ਪੈਕਟਾਂ ਵਾਲਾ ਦੁੱਧ ਸ਼ੁੱਧ ਜਾਂ ਪ੍ਰਾਕ੍ਰਿਤਕ ਨਹੀਂ ਲੱਗਦਾ । ਪਰ ਲੋਕ ਹੱਥ ਬੰਨ੍ਹ ਕੇ ਵੀ ਮਿਲਾਵਟੀ ਅਤੇ ਹਾਨੀਕਾਰਕ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਖਰੀਦਣ ਲਈ ਬੇਵੱਸ ਹਨ।
ਇਸ ਤੋਂ ਇਲਾਵਾ ਚਿੱਟੇ ਇਨਕਲਾਬ ਦੇ ਕਾਰਨ, ਦੁੱਧ ਦੇਣ ਵਿੱਚ ਅਸੱਮਰਥ, ਬੇਕਾਰ ਅਤੇ ਇਸ ਤਰਾਂ ਅਵਾਰਾ ਛੱਡੇ ਹੋਏ ਪਸ਼ੂ ਸੰਖਿਆ ਵਿੱਚ ਕਾਫ਼ੀ ਵੱਧ ਗਏ। ਵੱਡੇ ਡੇਅਰੀ ਫਾਰਮ ਅਤੇ ਛੋਟੇ ਕਿਸਾਨ, ਜਿਨ੍ਹਾਂ ਨੇ ਆਪਣੇ ਪਸ਼ੂਆਂ ਨੂੰ ਬੇਕਾਰ ਪਾਇਆ, ਉਨ੍ਹਾਂ ਨੇ ਇਹਨਾਂ ਪਸ਼ੂਆਂ ਨੂੰ ਛੱਡ ਦਿੱਤਾ। ਇਸ ਤਰ੍ਹਾਂ ਇਹ ਸ਼ਹਿਰਾਂ ਅਤੇ ਖੇਤਾਂ ਵਿਚ ਘੁੰਮਣ ਲਈ ਬੇਵੱਸ ਹੋ ਗਏ । ਜੇਕਰ ਕੋਈ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਚਿਟੇ ਇਨਕਲਾਬ ਨੇ ਦੇਸ਼ ਵਿਚ ਦੁੱਧ ਦੇ ਉਤਪਾਦਨ ਨੂੰ ਵਧਾਇਆ ਹੈ, ਤਾਂ ਉਹ ਇਸ ਤੱਥ ਤੋਂ ਵੀ ਇਨਕਾਰ ਨਹੀਂ ਕਰ ਸਕਦਾ ਕਿ ਚਿੱਟੇ ਇਨਕਲਾਬ ਨੇ ਦੇਸ਼ ਵਿਚ ਅਵਾਰਾ ਪਸ਼ੂਆਂ ਅਤੇ ਕਸਾਈ ਘਰਾਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਹੈ। ਅਸੀਂ ਇਸ ਵਿਸ਼ੇ 'ਤੇ ਅਲੱਗ ਲੇਖ ਵਿਚ ਤੱਥਾਂ ਅਤੇ ਅੰਕੜਿਆਂ ਨਾਲ ਗੱਲ ਕਰਾਂਗੇ। ਕੇਵਲ ਦੁੱਧ ਦੀ ਮਾਤਰਾ ਨੂੰ ਵਧਾਉਣ ਲਈ ਦੁੱਧ ਦੀ ਗੁਣਵੱਤਾ ਨਾਲ ਸਮਝੌਤਾ ਕਰਨਾ, ਕੁਦਰਤ ਅਤੇ ਭੋਜਨ-ਚੱਕਰ ਨੂੰ ਭੰਗ ਕਰਨਾ, ਕਿਸੇ ਰਾਸ਼ਟਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਲੋਕਾਂ ਦੇ ਜੀਵਨ ਨਾਲ ਖੇਡਣਾ ਸੱਚਮੁੱਚ ਇਕ ਘੋਰ ਅਪਰਾਧ ਹੈ।
ਆਓ ਹੁਣ ਚਿੱਟੇ ਇਨਕਲਾਬ ਉੱਪਰ ਇੱਕ ਲਘੁ ਐਨੀਮੇਟਡ ਫਿਲਮ ਵੇਖੀਏ।ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਦੀ ਮੀਡੀਆ ਵੋਲੂਮ ਫੁੱਲ 'ਤੇ ਹੈ ਅਤੇ ਫਿਰ ਵੀਡੀਓ ਨੂੰ ਚਲਾਉਣ ਲਈ ਉਸ ਉੱਪਰ ਕਲਿੱਕ ਕਰੋ ।
ਪ੍ਰਸਤਾਵਿਤ ਉਪਾਅ :
ਹਾਲਾਂਕਿ ਸਥਿਤੀ ਬਹੁਤ ਗੰਭੀਰ ਹੈ, ਪਰ ਪੂਰੀ ਦ੍ਰਿੜਤਾ ਅਤੇ ਸੰਕਲਪਬਲ ਨਾਲ ਚੁਕੇ ਠੋਸ ਕਦਮ ਪੂਰੇ ਦ੍ਰਿਸ਼ ਨੂੰ ਪਲਟ ਸਕਦੇ ਹਨ । ਚਿੱਟੇ ਇਨਕਲਾਬ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਅਤੇ ਦੁੱਧ ਦੀ ਪਵਿੱਤਰਤਾ ਤੇ ਸ਼ੁੱਧਤਾ ਨੂੰ ਮੁੜ ਬਹਾਲ ਕਰਨ ਲਈ ਕੁਝ ਬੇਹੱਦ ਉਤਸ਼ਾਹੀ ਅਤੇ ਪਰਿਸ਼ਰਮੀ ਲੋਕ ਆਪਣੀ ਪੂਰੀ ਤਾਕਤ ਨਾਲ ਕੰਮ ਕਰ ਰਹੇ ਹਨ । ਅਸੀਂ ਵੀ ਇੱਕ ਸਮਾਜ ਦੇ ਰੂਪ ਵਿੱਚ ਇਸ ਗੰਭੀਰ ਸਮੱਸਿਆ ਤੋਂ ਬਾਹਰ ਆਉਣ ਲਈ ਜਿਨ੍ਹਾਂ ਹੋ ਸਕੇ ਆਪਣੇ ਪ੍ਰਯਤਨ ਕਰ ਸਕਦੇ ਹਾਂ ।
ਉਪਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਜਾਓ:
https://beingwellwithme.blogspot.com/2019/11/proposed-countermeasures-to-ill-effects.html

ਐਚ.ਐਫ ਗਾਂ ਅਤੇ ਹਰਿਆਣਵੀ ਨਸਲ ਦੀ ਗਾਂ ਦੇ ਮੇਲ ਦਾ ਨਤੀਜਾ

해외처럼 '장소별 해제' '완전 해제' 목소리 "마스크 효용 없다" vs "트윈데믹 예방 효과" 재유행 조짐 시점에서 완전 해제는 좀 부담스럽고 해외처럼 장소별 해제로 완화 되는 것도 좋을 듯 싶음... K-POP연구소 이찬혁이 음악을 잘하긴 해. 삭발 영상까지, 퍼포먼스는 어떤 의미로 하는 것인지 모르지만 남에게 피해 안주니까 괜찮음. 지난 17일 저녁 샌즈 카지노 직장인 익명 커뮤니티 블라인드에 카카오 내부 직원으로 추정되는 A 씨가 '자본주의'라는 제목의 글을 올렸다. 모든 것을 소통과 대화로 해결하고, 회무를 알리고, 홍보하는 게 중요하다.
ReplyDeleteBut a lawsuit was introduced towards model new} compact, and a federal choose dominated it was not authorized. The ruling vacated model new} compact, and the Seminole Tribe shut down its new on-line site soon after. That ruling is now being 빅카지노 appealed, with argument outcome of} be filed in October.
ReplyDelete