ਮੇਰੇ ਬਾਰੇ

ਮੇਰਾ ਨਾਮ ਰਾਹੁਲ ਕਸ਼ਯਪ ਹੈ। ਮੈਂ ਭਾਰਤਵਰਸ਼ (ਜੋ ਕਿ ਗ਼ਲਤਫ਼ਹਿਮੀ ਨਾਲ ਇੰਡੀਆ ਵੀ ਕਿਹਾ ਜਾਂਦਾ ਹੈ ) ਦੇ ਪੰਜਾਬ ਰਾਜ ਤੋਂ ਹਾਂ । ਅਸਲ ਵਿੱਚ, ਮੈਂ ਇੱਕ ਇੰਜੀਨੀਅਰਿੰਗ ਗ੍ਰੈਜੂਏਟ ਹਾਂ। ਮੈਂ ਇਲੈਕਟ੍ਰਾਨਿਕਸ ਅਤੇ ਸੰਚਾਰ ਦੇ ਖੇਤਰ ਵਿਚ ਇੰਜੀਨੀਅਰਿੰਗ ਕੀਤੀ ਹੈ। ਪੜ੍ਹਾਈ ਤੋਂ ਬਾਅਦ, ਮੈਂ ਚੰਡੀਗੜ੍ਹ (ਕੇਂ.ਸ਼.ਪ੍ਰ ) ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਦਿੱਲੀ ਦੇ ਆਸਪਾਸ) ਦੇ ਕਾਰਪੋਰੇਟ ਸੈਕਟਰ ਵਿਚ ਰਿਹਾ ਹਾਂ । ਪਰ ਜਿਸ ਦੁਨੀਆ ਵਿੱਚ ਮੈਂ ਧੱਸਦਾ ਜਾ ਰਿਹਾ ਸੀ ਉਹ ਮੈਨੂੰ ਮਨਜ਼ੂਰ ਨਹੀਂ ਸੀ। ਦਰਅਸਲ, ਉਸ ਮਾਹੌਲ ਨੇ ਮੈਨੂੰ ਅਜੀਬ ਦਰਦ ਨਾਲ ਭਰ ਦਿੱਤਾ । ਇਸ ਵਿੱਚ ਸ਼ਾਮਲ ਹੈ, ਪ੍ਰਦੂਸ਼ਿਤ ਹਵਾ ਦਾ ਦਰਦ, ਜੋ ਕਿ ਕਿਸੇ ਨੂੰ ਘੱਟੋ ਘੱਟ ਇੱਕ ਸਾਫ-ਸੁਥਰਾ ਸਾਹ ਤੱਕ ਨਹੀਂ ਲੈਣ ਦੇ ਰਿਹਾ ਸੀ, ਮਿਲਾਵਟ ਦਾ ਦਰਦ ਜੋ ਕਿਸੇ ਨੂੰ ਘੱਟੋ ਘੱਟ ਸ਼ੁੱਧ ਭੋਜਨ ਤੱਕ ਨਹੀਂ ਲੈਣ ਦਿੰਦਾ ਸੀ, ਭੱਜਦੌੜ ਅਤੇ ਹੜਬੜੀ ਭਰੀ ਜੀਵਨਸ਼ੈਲੀ ਦਾ ਦਰਦ, ਜੋ ਕਿਸੇ ਨੂੰ ਬੈਠਣ ਅਤੇ ਸੋਚਣ ਨਹੀਂ ਦੇ ਰਿਹਾ ਸੀ ਕਿ "ਅਸੀਂ ਇੰਨੀ ਸਖਤ ਮਿਹਨਤ ਕਰ ਕਿਉਂ ਰਹੇ ਹਾਂ? ", ਸਵਾਰਥ ਭਰੀ ਜ਼ਿੰਦਗੀ ਦਾ ਦਰਦ, ਕਰੂਰਤਾ ਅਤੇ ਜ਼ੁਲਮ ਦਾ ਦਰਦ, ਕਦੇ ਨਾ ਖ਼ਤਮ ਹੋਣ ਵਾਲੀ ਵਾਸਨਾ ਦਾ ਦਰਦ। ਇਸ ਸਭ ਨੇ ਮੈਨੂੰ ਉਥੋਂ ਆਪਣੇ ਬੈਗ ਪੈਕ ਕਰਨ ਲਈ ਅਤੇ ਆਪਣੇ ਛੋਟੇ ਜਿਹੇ ਸ਼ਹਿਰ ਵਾਪਸ ਜਾਣ ਲਈ ਬਾਰ-ਬਾਰ ਮਜਬੂਰ ਕੀਤਾ, ਜੋ ਕਿ ਅਜੇ ਤੱਕ ਵੱਡੇ ਸ਼ਹਿਰਾਂ ਨਾਲੋਂ ਕਿਤੇ ਬਿਹਤਰ ਹੈ। ਵਰਤਮਾਨ ਵਿੱਚ ਮੈਂ ਇੱਥੇ ਬਿਲਡਿੰਗ ਮੈਟੀਰੀਅਲ ਦਾ ਕਾਰੋਬਾਰ ਚਲਾ ਰਿਹਾ ਹਾਂ ਅਤੇ ਖੁਸ਼ਕਿਸਮਤੀ ਨਾਲ ਮੇਰੀ ਦਿਲਚਸਪੀ ਦੇ ਅਨੁਸਾਰ ਇੱਥੇ ਸੋਚਣ ਅਤੇ ਕੰਮ ਕਰਨਾ ਲਈ ਬਹੁਤ ਖਾਲੀ ਸਮਾਂ ਹੈ। ਮੈਂ ਫਿਲਹਾਲ "BEING WELL ਬਲੌਗ " ਦੇ ਮਾਧਿਅਮ ਨਾਲ ਕੰਮ ਕਰ ਰਿਹਾ ਹਾਂ , ਤਾਂ ਜੋ ਮੇਰੇ ਦੇਸ਼ ਅਤੇ ਸੰਸਕ੍ਰਿਤੀ ਦਾ ਗੌਰਵ ਦੁਬਾਰਾ ਸਥਾਪਿਤ ਹੋ ਸਕੇ ਅਤੇ ਮਾਨਵਤਾ ਪ੍ਰਤੀ ਮੇਰੀ ਥੋੜੀ-ਬਹੁਤ ਸੇਵਾ ਹੋ ਸਕੇ। ਸਮਾਨ ਸੋਚ ਵਾਲੇ ਲੋਕਾਂ ਦਾ ਇੱਥੇ ਹਮੇਸ਼ਾ ਸਵਾਗਤ ਹੈ।
ਇੱਥੇ ਮੇਰੇ ਬਾਰੇ ਇੱਕ ਵੀਡਿਓ ਪ੍ਰਸਤੁਤ ਹੈ ਜੋ ਕਿ ਮੈਨੂੰ ਤੁਹਾਡੇ ਨਾਲ ਰੂਬਰੂ ਕਰਨ ਲਈ ਮੇਰੇ ਵਲੋਂ ਬਣਾਈ ਗਈ ਹੈ, ਕਿਰਪਾ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਪਿਊਟਰ ਯਾਂ ਮੋਬਾਈਲ ਦੀ ਮੀਡਿਆ ਵੋਲੂਮ ਫੁੱਲ'ਤੇ ਹੈ ਅਤੇ ਫਿਰ ਵੀਡੀਓ ਨੂੰ ਚਲਾਉਣ ਲਈ ਉਸ ਉੱਪਰ ਦੋ ਵਾਰ ਕਲਿੱਕ ਕਰੋ।
Comments
Post a Comment