ਸੜਕਾਂ 'ਤੇ ਵੱਧਦੇ ਅਵਾਰਾ ਮਵੇਸ਼ੀ = ਸਫੇਦ ਕ੍ਰਾਂਤੀ ਦਾ ਇਕ ਵੱਡਾ ਸਾਇਡ-ਇਫ਼ੇਕਟ
ਸੰਖੇਪ ਵਿੱਚ :
ਇਸ ਵਾਰ ਅਸੀਂ ਗੱਲ ਕਰਾਂਗੇ, ਇੱਕ ਐਸੀ ਸਮੱਸਿਆ ਬਾਰੇ ਜਿਸਨੂੰ ਛੋਟੀ ਸਮਝ ਕੇ ਨਜ਼ਰਅੰਦਾਜ਼ ਕੀਤਾ ਗਿਆ ਪਰ ਅੱਜ ਇਹ ਸੱਮਸਿਆ ਬਹੁਤ ਭਿਆਨਕ ਰੂਪ ਲੈ ਰਹੀ ਹੈ। ਮੈਂ ਗੱਲ ਕਰ ਰਿਹਾਂ ਹਾਂ 'ਅਵਾਰਾ ਮਵੇਸ਼ੀਆਂ' ਦੀ ਜਾਂ ਇੰਝ ਕਹੀਏ 'ਬੇਲੋੜੇ ਅੱਤੇ ਦੁੱਧ ਦੇਣ'ਚ ਅਸਮਰੱਥ ਜਾਂ ਨਰ ਮਵੇਸ਼ੀਆਂ ਦੀ', ਜਿਹਨਾਂ ਨੂੰ ਸੜਕਾਂ'ਤੇ ਅਵਾਰਾ ਛੱਡ ਦਿੱਤਾ ਜਾਂਦਾ ਹੈ। ਅਸੀਂ ਇੱਥੇ ਚਰਚਾ ਕਰਨ ਜਾ ਰਹੇ ਹਾਂ:
* ਅਵਾਰਾ ਮਵੇਸ਼ੀ ਕੀ ਹਨ?
* ਇਹ ਸਮੱਸਿਆ ਦੇ ਰੂਪ ਵਿੱਚ ਕਿਵੇਂ ਆਏ?
* ਕਿਹੜੇ ਮੁੱਖ ਕਾਰਨ ਹਨ, ਜੋ ਇਸ ਸਮੱਸਿਆ ਨੂੰ ਸਮਾਜ ਵਿੱਚ ਪ੍ਰਸਾਰਿਤ ਕਰ ਰਹੇ ਹਨ?
* ਭਾਰਤ ਦੇ ਕੁਝ ਪ੍ਰਮੁੱਖ ਰਾਜਾਂ ਵਿਚ ਅਵਾਰਾ ਪਸ਼ੂਆਂ ਦੀ ਮਰਦਮਸ਼ੁਮਾਰੀ ਦਾ ਅੰਕੜਾ।
* ਡੇਅਰੀ ਫਾਰਮਾਂ ਦਾ ਵੱਡੇ ਪੱਧਰ 'ਤੇ ਗਠਨ ਅਤੇ ਮੁਨਾਫਾ ਕਮਾਉਣ ਦੀ ਲਾਲਸਾ, 'ਅਵਾਰਾ ਮਵੇਸ਼ੀਆਂ ' ਦੀ ਸਮੱਸਿਆ' ਦਾ ਇੱਕ ਵੱਡਾ ਕਾਰਨ।
* ਭਾਰਤ ਵਿਚ ਅਵਾਰਾ ਮਵੇਸ਼ੀਆਂ ਦੇ ਵੱਧਣ ਨਾਲ ਕਤਾਲਖਾਨੇਆਂ ਦੀ ਗਿਣਤੀ ਵਿਚ ਵਾਧਾ।
* 'ਅਵਾਰਾ ਮਵੇਸ਼ੀ ਸਮੱਸਿਆ' ਦੇ ਉੱਤੇ ਬਣੀ ਇੱਕ ਲਘੁ ਐਨੀਮੇਟਿਡ ਫਿਲਮ।
* ਅਵਾਰਾ ਪਸ਼ੂਆਂ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਪ੍ਰਸਤਾਵਿਤ ਪ੍ਰਤੀਕ੍ਰਿਆਵਾਂ ।
ਵਿਸਤਾਰ ਨਾਲ :
'ਅਵਾਰਾ ਮਵੇਸ਼ੀ' ਤੋਂ ਭਾਵ ਉਹ ਪਸ਼ੂ (ਜਿਵੇਂ ਗਾਵਾਂ, ਮੱਝਾਂ, ਬੱਕਰੀਆਂ, ਭੇਡਾਂ ਆਦਿ)ਜਿਨ੍ਹਾਂ ਨੂੰ ਉਹਨਾਂ ਦੇ ਮਨੁੱਖੀ ਮਾਲਕਾਂ ਦੁਆਰਾ ਤਿਆਗ ਦਿੱਤਾ ਗਿਆ ਅਤੇ ਹੁਣ ਉਹ ਸ਼ਹਿਰਾਂ ਦੀਆਂ ਸੜਕਾਂ ਜਾਂ ਖੇਤਾਂ ਵਿੱਚ ਭਟਕਣ ਲਈ ਬੇਵੱਸ ਹਨ।
ਇਹ ਸਮੱਸਿਆ ਜੱਦ ਬਹੁਤ ਵੱਡੀ ਹੋ ਜਾਂਦੀ ਹੈ ਤਾਂ ਇਸਨੂੰ 'ਅਵਾਰਾ ਮਵੇਸ਼ੀ ਉਤਪਾਤ' ਵੀ ਕਿਹਾ ਜਾਂਦਾ ਹੈ। ਭਾਰਤ ਇਸ ਸਮੇਂ ਇਸ ਸਮੱਸਿਆ ਨਾਲ ਬੁਰੀ ਤਰਾਂ ਜਕੜਿਆ ਹੋਇਆ ਹੈ।
ਜਦੋਂ ਅਸੀਂ 150 ਸਾਲ ਪਿੱਛੇ ਦੇਖਦੇ ਹਾਂ ਤਾਂ ਭਾਰਤ ਵਿਚ 'ਅਵਾਰਾ ਪਸ਼ੂ' ਨਾਮ ਦੀ ਕੋਈ ਸਮੱਸਿਆ ਨਹੀਂ ਸੀ। ਭਾਰਤ ਵਿਚ ਹਰ ਕੋਈ ਆਪਣੀ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਜਿਵੇਂ ਖੇਤੀਬਾੜੀ, ਦੁੱਧ, ਆਵਾਜਾਈ ਆਦਿ ਲਈ ਘਰੇਲੂ ਪਸ਼ੂਆਂ ਨੂੰ ਪਾਲਦਾ ਸੀ ਅਤੇ ਇਹ ਪਸ਼ੂ ਵੀ ਆਪਣੇ ਮਨੁੱਖੀ-ਮਾਲਕਾਂ'ਤੇ ਨਿਰਭਰ ਸਨ ਅਤੇ ਦੋਨੋਂ ਇੱਕ ਦੂਜੇ'ਤੇ ਭਰੋਸਾ ਰੱਖਦੇ ਸਨ। ਇਹ ਆਪਸੀ ਨਿਰਭਰਤਾ ਇਨ੍ਹਾਂ ਦੋਹਾਂ ਵਿਚਕਾਰ ਇੱਕ ਮਿੱਠੇ ਅਤੇ ਗੂੜੇ ਰਿਸ਼ਤੇ ਦੀ ਵੀ ਅਗਵਾਈ ਕਰਦੀ ਸੀ। ਇਸ ਤਰਾਂ ਮਨੁੱਖ ਆਪਣੇ ਸਾਥੀ ਜਾਨਵਰਾਂ ਦਾ ਸਨਮਾਨ ਕਰਦੇ ਸਨ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਕਰਦੇ ਸਨ, ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਵੀ ਜ਼ਰੂਰੀ ਸਨ।
ਜਦੋਂ ਅਸੀਂ 150 ਸਾਲ ਪਿੱਛੇ ਦੇਖਦੇ ਹਾਂ ਤਾਂ ਭਾਰਤ ਵਿਚ 'ਅਵਾਰਾ ਪਸ਼ੂ' ਨਾਮ ਦੀ ਕੋਈ ਸਮੱਸਿਆ ਨਹੀਂ ਸੀ। ਭਾਰਤ ਵਿਚ ਹਰ ਕੋਈ ਆਪਣੀ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਜਿਵੇਂ ਖੇਤੀਬਾੜੀ, ਦੁੱਧ, ਆਵਾਜਾਈ ਆਦਿ ਲਈ ਘਰੇਲੂ ਪਸ਼ੂਆਂ ਨੂੰ ਪਾਲਦਾ ਸੀ ਅਤੇ ਇਹ ਪਸ਼ੂ ਵੀ ਆਪਣੇ ਮਨੁੱਖੀ-ਮਾਲਕਾਂ'ਤੇ ਨਿਰਭਰ ਸਨ ਅਤੇ ਦੋਨੋਂ ਇੱਕ ਦੂਜੇ'ਤੇ ਭਰੋਸਾ ਰੱਖਦੇ ਸਨ। ਇਹ ਆਪਸੀ ਨਿਰਭਰਤਾ ਇਨ੍ਹਾਂ ਦੋਹਾਂ ਵਿਚਕਾਰ ਇੱਕ ਮਿੱਠੇ ਅਤੇ ਗੂੜੇ ਰਿਸ਼ਤੇ ਦੀ ਵੀ ਅਗਵਾਈ ਕਰਦੀ ਸੀ। ਇਸ ਤਰਾਂ ਮਨੁੱਖ ਆਪਣੇ ਸਾਥੀ ਜਾਨਵਰਾਂ ਦਾ ਸਨਮਾਨ ਕਰਦੇ ਸਨ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਕਰਦੇ ਸਨ, ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਵੀ ਜ਼ਰੂਰੀ ਸਨ।
ਤਾਂ ਫਿਰ ਸਮਾਜ ਅਵਾਰਾ ਪਸ਼ੂਆਂ ਦੀ ਸਮੱਸਿਆ ਤੱਕ ਕਿਵੇਂ ਪਹੁੰਚਿਆ? ਕੀ ਇਹ ਸ਼ਹਿਰੀਕਰਣ ਹੈ ਜਾਂ ਇਹ ਟੈਕਨੋਲੋਜੀ ਦੀ ਉੱਨਤੀ ਹੈ, ਜੋ ਮਨੁੱਖਾਂ ਦੇ ਸਭ ਤੋਂ ਮਹੱਤਵਪੂਰਣ ਮਿੱਤਰਾਂ ਨੂੰ 'ਅਵਾਰਾ ਪਸ਼ੂ' ਬਣਾਈ ਜਾ ਰਿਹਾ ਹੈ? ਆਓ ਮੁੱਢ ਤੋਂ ਇਸਦੀ ਚਰਚਾ ਕਰੀਏ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸ਼ਹਿਰੀਕਰਨ ਦੇਸ਼ ਭਰ ਵਿਚ ਆਪਣੇ ਪੈਰ ਪਸਾਰ ਰਿਹਾ ਸੀ। ਜ਼ਿਆਦਾਤਰ ਲੋਕ ਉਸ ਸਮੇਂ ਸ਼ਹਿਰੀ ਜੀਵਨ ਸ਼ੈਲੀ ਦੇ ਹੀ ਸੁਪਨੇ ਦੇਖਦੇ ਸਨ। ਪੇਂਡੂ ਜੀਵਨ ਸ਼ੈਲੀ ਨੂੰ ਇੱਕ ਪੱਛੜਵਾਂ ਢੰਗ ਮੰਨਿਆ ਜਾਨ ਲੱਗ ਪਿਆ ਸੀ। ਇਸ ਲਈ ਸ਼ਹਿਰੀਕਰਨ ਦੇ ਨਾਲ, ਸਮਾਜ ਵਿੱਚ ਕਈ ਵੱਡੀਆਂ ਤਬਦੀਲੀਆਂ ਆਈਆਂ। ਸ਼ਹਿਰੀਕਰਨ ਨੇ ਲੋਕਾਂ ਦੀ ਭੋਜਨ-ਸ਼ੈਲੀ'ਤੇ ਵੀ ਬਹੁਤ ਵਿਆਪਕ ਅਸਰ ਪਾਇਆ।ਭਾਰਤ ਵਿੱਚ ਦੁੱਧ ਵੀ ਵਿਕਣਾ ਸ਼ੁਰੂ ਹੋਇਆ। ਇਸਨੇ ਭਾਰਤ ਵਿਚ 'ਮਿਲਕ-ਮਾਰਕੀਟ' ਨਾਂ ਦੇ ਇੱਕ ਵੱਡੇ ਬਾਜ਼ਾਰ ਨੂੰ ਜਨਮ ਦਿੱਤਾ।
'ਸਫੇਦ ਕ੍ਰਾਂਤੀ' ਦੇ ਲਾਗੂ ਹੋਣ ਨਾਲ, ਇੱਕ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਸਲ ਦੀਆਂ ਗਾਵਾਂ ਨੂੰ ਭਾਰਤ ਵਿੱਚ ਆਯਾਤ ਕੀਤਾ ਗਿਆ। ਸਫੇਦ ਕ੍ਰਾਂਤੀ ਨੇ ਪੂਰੇ ਦੇਸ਼ ਵਿਚ ਬਹੁਤ ਵੱਡੇ-ਵੱਡੇ ਡੇਅਰੀ ਪਲਾਂਟਾਂ ਨੂੰ ਖੜਾ ਕੀਤਾ। ਇਹਨਾਂ ਡੇਅਰੀ ਪਲਾਂਟਾਂ ਵਿੱਚ ਸੈਂਕੜੇ ਤੋਂ ਲੈ ਕੇ ਹਜ਼ਾਰਾਂ ਪਸ਼ੂ ਹੁੰਦੇ ਹਨ, ਜਿਨ੍ਹਾਂ ਨੂੰ ਦੁੱਧ ਉਤਪਾਦਨ ਵਜੋਂ ਵਰਤਿਆ ਜਾਂਦਾ ਹੈ ਅਤੇ ਫੇਰ ਇਸ ਦੁੱਧ ਨੂੰ ਵੇਚਿਆ ਜਾਂਦਾ ਹੈ। ਇਹ ਪਲਾਂਟ ਸਰਕਾਰੀ ਸਬਸਿਡੀਆਂ ਨਾਲ ਸ਼ੁਰੂ ਕੀਤੇ ਗਏ ਸਨ। ਸਰਕਾਰ ਦੇ ਸਮਰਥਨ ਅਤੇ ਆਰਥਿਕ ਸਹਾਇਤਾ ਨਾਲ ਪੂਰੇ ਭਾਰਤ ਵਿਚ ਇੱਕ ਵਿਸ਼ਾਲ ਡੇਅਰੀ-ਮਾਰਕੀਟ ਦਾ ਗਠਨ ਕੀਤਾ ਗਿਆ। ਡੇਅਰੀ-ਮਾਰਕੀਟ ਵਿਚ ਦੁੱਧ ਅਤੇ ਦੁੱਧ ਦੇ ਉਤਪਾਦ ਹੁੰਦੇ ਹਨ ਜਿਵੇਂ ਦਹੀਂ, ਦੇਸੀ ਘਿਓ, ਮੱਖਣ, ਲੱਸੀ (ਬਟਰਮਿਲਕ), ਕਰੀਮ, ਪਨੀਰ (ਚੀਜ਼) ਆਦਿ। ਡੇਅਰੀ ਪਲਾਂਟਾਂ ਦਾ ਮੁੱਖ ਉਦੇਸ਼ ਸਿਰਫ ਦੁੱਧ-ਉਤਪਾਦਨ 'ਤੇ ਕੰਮ ਕਰਨਾ ਅਤੇ ਇਸ ਤਰ੍ਹਾਂ ਆਰਥਿਕ ਲਾਭ ਕਮਾਉਣਾ ਹੈ। ਇਨ੍ਹਾਂ ਦਾ ਇਸ ਨਾਲ ਜੁੜੇ ਹੋਰ ਸਮਾਜਿਕ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜੋ ਇਨ੍ਹਾਂ ਡੇਅਰੀ ਪਲਾਂਟਾਂ ਦੇ ਮਾੜੇ ਪ੍ਰਭਾਵਾਂ ਦੇ ਤੌਰ ਤੇ ਪੈਦਾ ਹੁੰਦੇ ਹਨ। ਸਿਰਫ ਦੁੱਧ ਦੇਣ ਵਾਲੇ ਪਸ਼ੂ ਜਾਂ ਕੁਝ ਕੁ ਨਰ ਪਸ਼ੂ ਡੇਅਰੀ ਪਲਾਂਟਾਂ ਵਿੱਚ ਪਨਾਹ ਪਾਉਂਦੇ ਹਨ, ਬਾਕੀ ਬੇਕਾਰ, ਬਿਮਾਰ ਅਤੇ ਵਾਧੂ ਪਸ਼ੂ ਡੇਅਰੀ ਮਾਲਕਾਂ ਦੁਆਰਾ ਆਵਾਰਾ ਛੱਡ ਦਿੱਤੇ ਜਾਂਦੇ ਹਨ। ਉਹ ਇਨ੍ਹਾਂ ਬੇਕਾਰ ਪਸ਼ੂਆਂ ਨੂੰ ਗੱਡੀ ਵਿੱਚ ਬੁਰੀ ਤਰਾਂ ਲੱਦ ਕੇ ਉਨ੍ਹਾਂ ਨੂੰ ਆਪਣੇ ਡੇਅਰੀ ਫਾਰਮਾਂ ਤੋਂ ਦੂਰ, ਹੋਰ ਥਾਵਾਂ ਤੇ ਲਿਜਾ ਕੇ ਛੱਡ ਆਓਂਦੇ ਹਨ। ਫਿਰ ਇਹ ਪਸ਼ੂ ਸ਼ਹਿਰਾਂ ਜਾਂ ਖੇਤਾਂ ਵਿਚ ਭਟਕਣ ਲਈ ਬੇਵੱਸ ਹੁੰਦੇ ਹਨ ਅਤੇ ਇੰਨਾ ਨੂੰ 'ਅਵਾਰਾ ਮਵੇਸ਼ੀ' ਦਾ ਨਾਮ ਦੇ ਦਿੱਤਾ ਜਾਂਦਾ ਹੈ।
ਸਫੇਦ ਕ੍ਰਾਂਤੀ ਦੇ ਪ੍ਰਭਾਵ ਹੇਠਾਂ ਦੇਸੀ ਗਾਵਾਂ ਦੇ ਨਾਲ ਕਈ ਗੈਰ-ਕੁਦਰਤੀ ਅਤੇ ਅਣਸੁਖਾਵੇਂ ਵਿਗਿਆਨਕ ਪ੍ਰਯੋਗ ਕੀਤੇ ਗਏ। ਦੇਸੀ ਗਾਵਾਂ ਨੂੰ ਵਿਦੇਸ਼ੀ ਨਸਲ ਦੀਆਂ ਗਾਵਾਂ ਨਾਲ ਕ੍ਰਾਸ-ਬ੍ਰੀਡ ਕੀਤਾ ਗਿਆ। ਜਿਹੜੀਆਂ ਨਵੀਆਂ ਨਸਲਾਂ ਪੈਦਾ ਹੋਈਆਂ ਉਹ ਇੱਥੇ ਪ੍ਰਯੋਗਾਤਮਕ ਰੂਪ ਵਿੱਚ ਹਨ ਅਤੇ ਅਜੇ ਵੀ ਆਪਣੀ ਪਛਾਣ ਲੱਭ ਰਹੀਆਂ ਹਨ। ਉਨ੍ਹਾਂ ਵਿਚੋਂ ਕੁਝ ਨੂੰ ਇਥੇ ਭਾਰਤ ਵਿੱਚ ਘਰ ਮਿਲ ਗਿਆ ਅਤੇ ਕੁਝ ਬੇਕਾਰ ਪਸ਼ੂਆਂ ਨੂੰ ਅਵਾਰਾ ਪਸ਼ੂ ਕਰਾਰ ਕਰ ਦਿੱਤਾ ਗਿਆ। ਪੂਰਾ ਲੇਖ "ਚਿੱਟੇ ਇਨਕਲਾਬ ਦਾ ਕਾਲਾ ਨਤੀਜਾ" ਇੱਥੇ ਪੜ੍ਹੋ: https://punjabi.justbeingwell.com/2020/08/blog-post.html
ਭਾਰਤ ਇਕ ਅਜਿਹੀ ਧਰਤੀ ਹੈ ਜਿਥੇ ਗਾਵਾਂ ਦੀ ਪੂਜਾ ਕੀਤੀ ਜਾਂਦੀ ਸੀ। ਇਨ੍ਹਾਂ ਨੂੰ ਮਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ ਅਤੇ ਇੰਨਾ ਨੂੰ ' ਗਊ ਮਾਤਾ ' ਕਹਿ ਕੇ ਨਵਾਜਿਆ ਜਾਂਦਾ ਸੀ। ਮਨੁੱਖੀ ਜੀਵਨ ਵਿਚ ਗਾਵਾਂ ਦੀ ਅਤਿਅੰਤ ਮਹੱਤਤਾ ਦੇ ਕਾਰਨ ਹੀ ਉਨ੍ਹਾਂ ਦਾ ਇੰਨਾ ਸਨਮਾਨ ਕੀਤਾ ਜਾਂਦਾ ਸੀ। ਗਾਂ ਦਾ ਦੁੱਧ 'ਅੰਮ੍ਰਿਤ' ਕਿਹਾ ਜਾਂਦਾ ਹੈ ਜੋ ਮਨੁੱਖੀ ਸਿਹਤ ਲਈ ਸਰਵੋਤਮ ਹੈ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਗਊ-ਮੂਤਰ ਦੀ ਵਰਤੋਂ ਵੱਖ ਵੱਖ ਦਵਾਈਆਂ ਬਣਾਉਣ ਵਿਚ ਕੀਤੀ ਜਾਂਦੀ ਹੈ ਜੋ ਕਿ ਬਹੁਤ ਸਾਰੀਆਂ ਲਾਇਲਾਜ਼ ਬਿਮਾਰੀਆਂ ਨੂੰ ਵੀ ਠੀਕ ਕਰ ਦਿੰਦਾ ਹੈ। ਗਾਂ ਦੇ ਗੋਬਰ ਤੋਂ ਕਈ ਤਰਾਂ ਦੇ ਘਰੇਲੂ ਉਤਪਾਦ ਜਿਵੇਂ ਖਾਦ, ਧੂਪ, ਫਿਨਾਇਲ ਆਦਿ ਵੀ ਤਿਆਰ ਕੀਤੇ ਜਾਂਦੇ ਹਨ। ਇਸ ਲਈ ਗਾਵਾਂ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ, ਓਹਨਾਂ ਨੂੰ ਸਨਮਾਨਯੋਗ ਅਤੇ ਮਨੁੱਖਤਾ ਦੀ ਮਾਂ ਮੰਨਿਆ ਜਾਂਦਾ ਸੀ। ਪਰ ਚਿੱਟੇ ਇਨਕਲਾਬ ਜਾਂ ਸਫੇਦ ਕ੍ਰਾਂਤੀ ਦੇ ਜ਼ਬਰਦਸਤ ਦੁਸ਼੍ਪ੍ਰਭਾਵ ਕਾਰਨ, ਇਹੀ ਗਾਵਾਂ ਭਾਰਤ ਵਿੱਚ ਦਰ-ਦਰ ਭਟਕਣ ਲਈ ਬੇਵੱਸ ਹਨ ਅਤੇ ਭੁੱਖ ਦੇ ਨਾਲ ਮਰ ਰਹੀਆਂ ਹਨ। ਹੁਣ ਸਥਿਤੀ ਇੰਨੇ ਭਿਆਨਕ ਪੱਧਰ 'ਤੇ ਪਹੁੰਚ ਚੁੱਕੀ ਹੈ ਕਿ 'ਅਵਾਰਾ ਪਸ਼ੂ' ਮੰਨੀਆਂ ਜਾਣ ਵਾਲੀਆਂ ਗਾਵਾਂ, ਅੰਕੜਿਆਂ ਵਿੱਚ ਦੇਸ਼ ਭਰ ਦੇ ਅਵਾਰਾ ਕੁੱਤਿਆਂ ਤੋਂ ਸਿਰਫ ਤਿੰਨ ਗੁਣਾ ਹੀ ਪਿੱਛੇ ਰਹਿ ਗਈਆਂ ਹਨ। ਖੈਰ, ਇਹ ਵੀ ਕੋਈ ਅਸੰਭਵ ਟਿੱਚਾ ਨਹੀਂ ਹੈ, ਜੇ ਸਰਕਾਰਾਂ ਦੀਆਂ ਨੀਤੀਆਂ ਇਸੇ ਤਰ੍ਹਾਂ ਦੀਆਂ ਹੀ ਰਹਿੰਦੀਆਂ ਹਨ, ਤਾਂ ਉਹ ਦਿਨ ਦੂਰ ਨਹੀਂ ਜਦੋਂ ਅਵਾਰਾ ਗਾਵਾਂ ਦੀ ਗਿਣਤੀ ਦੇਸ਼ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਦੇ ਬਰਾਬਰ ਹੋਵੇਗੀ। ਆਓ ਭਾਰਤ ਦੇ ਕੁਝ ਵੱਡੇ ਰਾਜਾਂ ਵਿੱਚਲੇ ਅਵਾਰਾ ਮਵੇਸ਼ੀ (ਮੁੱਖ ਤੋਰ 'ਤੇ ਗਾਵਾਂ ) ਅਤੇ ਅਵਾਰਾ ਕੁੱਤਿਆਂ ਦੀ ਮਰਦਮਸ਼ੁਮਾਰੀ ਦੇ ਅੰਕੜੇ ਵੇਖ ਲਈਏ।
ਇੱਥੇ ਗੁਜਰਾਤ ਰਾਜ ਦੇ ਅਵਾਰਾ ਮਵੇਸ਼ੀ ਅਤੇ ਅਵਾਰਾ ਕੁੱਤਿਆਂ ਦਾ ਅਧਿਕਾਰਤ ਅੰਕੜਾ ਹੈ। ਅੰਕੜੇ ਰਾਜ ਦੇ ਹਰੇਕ ਜ਼ਿਲ੍ਹੇ ਅਨੁਸਾਰ ਦਰਸਾਏ ਗਏ ਹਨ। ਰੰਗੀਨ ਕਾਲਮ ਗੁਜਰਾਤ ਦੇ ਕੁੱਲ ਜ਼ਿਲ੍ਹਿਆਂ ਵਿੱਚ ਅਵਾਰਾ ਕੁੱਤਿਆਂ ਅਤੇ ਅਵਾਰਾ ਮਵੇਸ਼ੀਆਂ ਦੀ ਕੁਲ ਗਿਣਤੀ ਦਰਸਾ ਰਹੇ ਹਨ। ਗੁਜਰਾਤ ਵਿੱਚ ਲਗਭਗ 3 ਲੱਖ ਅਵਾਰਾ ਮਵੇਸ਼ੀ ਅਤੇ 8.5 ਲੱਖ ਦੇ ਕਰੀਬ ਅਵਾਰਾ ਕੁੱਤੇ ਹਨ। ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਇਥੇ ਗਾਵਾਂ,ਕੁੱਤਿਆਂ ਦੀ ਗਿਣਤੀ ਨਾਲੋਂ ਸਿਰਫ ਤਿੰਨ ਗੁਣਾ ਹੀ ਘੱਟ ਹਨ ।
ਅੱਗੇ ਵਧਦੇ ਹੋਏ, ਆਓ ਭਾਰਤ ਦੇ ਪੰਜਾਬ ਸੂਬੇ ਦੇ ਅੰਕੜਿਆਂ ਨੂੰ ਵੇਖੀਏ। ਇੱਥੇ ਡਾਟਾ ਪੇਂਡੂ ਅਤੇ ਸ਼ਹਿਰੀ, ਦੋਵਾਂ ਸ਼੍ਰੇਣੀਆਂ ਵਿੱਚ ਦਰਸਾਇਆ ਗਿਆ ਹੈ। ਕੁੱਲ ਨੰ.ਅਵਾਰਾ ਮਵੇਸ਼ੀ ਅਤੇ ਅਵਾਰਾ ਕੁੱਤੇ ਇਥੇ ਵੀ ਨਿਸ਼ਾਨਬੱਧ (ਰੰਗਦਾਰ )ਕੀਤੇ ਗਏ ਹਨ । ਅਸੀਂ ਚਿੱਤਰ ਤੋਂ ਵੇਖ ਸਕਦੇ ਹਾਂ ਕਿ ਆਵਾਰਾ ਮਵੇਸ਼ੀਆਂ ਦੀ ਗਿਣਤੀ ਲਗਭਗ 1 ਲੱਖ ਹੈ ਅਤੇ ਅਵਾਰਾ ਕੁੱਤਿਆਂ ਦੀ ਗਿਣਤੀ ਲਗਭਗ 3 ਲੱਖ ਹੈ, ਜੋ ਕਿ ਇੱਥੇ ਦੇ ਨਿਵਾਸੀਆਂ ਲਈ ਇੱਕ ਚਿੰਤਾਯੋਗ ਵਿਸ਼ਾ ਹੈ।

ਗੱਲ ਇੱਥੇ ਖਤਮ ਨਹੀਂ ਹੁੰਦੀ ਹੈ। ਭਾਰਤ ਦੇ ਕੁਝ ਹੋਰ ਰਾਜਾਂ ਵਿਚ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੈ। ਰਾਜਸਥਾਨ, ਸਫੇਦ ਕ੍ਰਾਂਤੀ ਦੇ ਮਾਰੂ ਪ੍ਰਭਾਵਾਂ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਤ ਰਾਜਾਂ ਵਿੱਚੋਂ ਇੱਕ ਹੈ। ਇਥੇ ਅਵਾਰਾ ਮਵੇਸ਼ੀਆਂ ਦੀ ਗਿਣਤੀ ਲਗਭਗ ਅਵਾਰਾ ਕੁੱਤਿਆਂ ਦੀ ਗਿਣਤੀ ਦੇ ਬਰਾਬਰ ਹੀ ਹੈ। ਹੇਠਾਂ ਦਿੱਤੇ ਅਧਿਕਾਰਤ ਅੰਕੜਿਆਂ ਤੋਂ, ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਅਵਾਰਾ ਮਵੇਸ਼ੀਆਂ ਦੀ ਗਿਣਤੀ ਲਗਭਗ 9.5 ਲੱਖ ਹੈ ਅਤੇ ਅਵਾਰਾ ਕੁੱਤਿਆਂ ਦੀ ਗਿਣਤੀ ਲਗਭਗ 11.5 ਲੱਖ ਹੈ, ਜੋ ਕਿ ਕੋਈ ਬਹੁਤ ਵੱਡਾ ਫਰਕ ਨਹੀਂ ਹੈ।
![]() |
ਅਵਾਰਾ ਮਵੇਸ਼ੀਆਂ ਦੇ ਵਧਣ ਨਾਲ, ਪੂਰੇ ਭਾਰਤ ਵਿਚ ਕਸਾਈ ਘਰਾਂ ਦੀ ਗਿਣਤੀ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। 1850 ਦੇ ਦੌਰਾਨ, ਬ੍ਰਿਟਿਸ਼ ਸਰਕਾਰ ਨੇ ਪੂਰੇ ਭਾਰਤ ਵਿੱਚ 350 ਬੁੱਚੜਖਾਨੇ ਸ਼ੁਰੂ ਕੀਤੇ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਗਠਿਤ ਸਰਕਾਰਾਂ ਨੇ ਉਨ੍ਹਾਂ ਨੂੰ ਬੰਦ ਨਹੀਂ ਕੀਤਾ। ਪਰ ਛੋਟੀ ਸੋਚ ਤੇ ਛੋਟੇ ਨਜ਼ਰੀਏ ਵਾਲੀਆਂ ਸਰਕਾਰਾਂ ਨੇ ਸਫੇਦ ਕ੍ਰਾਂਤੀ ਵਰਗੀਆਂ ਅੰਧਾਧੁੰਦੀ ਵਾਲੀਆਂ ਨੀਤੀਆਂ ਲਿਆ ਕੇ ਭਾਰਤ ਵਿਚ ਕਸਾਈਘਰਾਂ ਦੀ ਗਿਣਤੀ ਵਿੱਚ ਵਾਧਾ ਹੀ ਕੀਤਾ। ਪੂਰੇ ਭਾਰਤ ਵਿਚ ਹੁਣ ਸਲੋਟਰ ਹਾਉਸ ਜਾਂ ਬੁੱਚੜਖਾਣਿਆਂ ਦੀ ਗਿਣਤੀ 36000 ਤੋਂ ਵੀ ਜ਼ਿਆਦਾ ਪਹੁੰਚ ਚੁੱਕੀ ਹੈ। ਇਹ ਕਸਾਈਘਰ ਭਾਰਤ ਦੀਆਂ ਉੱਚ ਧਾਰਮਿਕ ਅਤੇ ਨੈਤਿਕ ਵਿਚਾਰਧਾਰਾਵਾਂ 'ਤੇ ਇੱਕ ਬਹੁਤ ਵੱਡਾ ਕਲੰਕ ਹਨ।
ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਦੀ ਮੀਡੀਆ ਵੋਲੂਮ ਫੁੱਲ 'ਤੇ ਹੈ ਅਤੇ ਫਿਰ ਵੀਡੀਓ ਨੂੰ ਚਲਾਉਣ ਲਈ ਉਸ ਉੱਪਰ ਕਲਿੱਕ ਕਰੋ ।
ਪ੍ਰਸਤਾਵਿਤ ਪ੍ਰਤੀਕਿਰਿਆਵਾਂ :
ਸਮਾਜ ਵਿਚੋਂ ਅਵਾਰਾ ਮਵੇਸ਼ੀਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਸਮੂਹਕ ਯਤਨਾਂ ਦੀ ਲੋੜ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਤਾਂ ਹੀ ਖ਼ਤਮ ਕੀਤਾ ਜਾ ਸਕਦਾ ਹੈ, ਜੇਕਰ ਅਸੀਂ ਦੁੱਧ ਦੀ ਪਵਿੱਤਰਤਾ ਅਤੇ ਸ਼ੁੱਧਤਾ ਨੂੰ ਮੁੜ ਵਾਪਿਸ ਲਿਆਓਣ ਲਈ ਪ੍ਰਯਾਸਰਤ ਹੋਈਏ। ਇਹ ਕੁਝ ਖਾਸ ਕੇਂਦਰ ਬਿੰਦੂਆਂ 'ਤੇ ਕੰਮ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਤਾਂ, ਹਰੇਕ ਨੂੰ ਸਵੈ-ਨਿਰਭਰ ਜੀਵਨ ਸ਼ੈਲੀ ਅਪਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਅਕਤੀ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਆਪਣੇ ਆਪ ਹੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਸਭ ਤੋਂ ਵਧੀਆ ਹੱਲ ਤਾਂ ਇਹੀ ਹੋਵੇਗਾ ਕਿ ਤਾਜ਼ੇ, ਸ਼ੁੱਧ, ਜੈਵਿਕ ਦੁੱਧ ਅਤੇ ਦੁੱਧ ਦੇ ਉਤਪਾਦ ਪ੍ਰਾਪਤ ਕਰਨ ਲਈ ਲੋਕ ਆਪ ਹੀ ਪਸ਼ੂ-ਪਾਲਣ ਨੂੰ ਬੜ੍ਹਾਵਾ ਦੇਣ। ਦੂਜਾ, ਗਾਵਾਂ ਦੀਆਂ ਦੇਸੀ ਪ੍ਰਜਾਤੀਆਂ ਨੂੰ ਮੁੜ ਮੂਲਧਾਰਾ ਵਿੱਚ ਵਾਪਿਸ ਲਿਆਓਣ ਦੀ ਲੋੜ ਹੈ। ਵਧੇਰੇ ਸੁਝਾਵਾਂ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲੇਖ ਨੂੰ ਪੜੋ:
ਆਭਾਰ: pixabay, <a href="https://www.freepik.com/free-photos-vectors/logo">, indiadict.com
Comments
Post a Comment