ਨੋਟ:

ਕਿਰਪਾ ਹਰੇਕ ਲੇਖ ਦੇ ਆਖਿਰ ਵਿੱਚ ਦਿਲਚਸਪ ਐਨੀਮੇਸ਼ਨ ਵੀ ਵੇਖੋ

ਸਫੇਦ ਕ੍ਰਾਂਤੀ ਨਾਲ ਵਾਪਰੇ ਦੁਸ਼ਪ੍ਰਭਾਵਾਂ ਨਾਲ ਨਜਿੱਠਣ ਲਈ ਕੁਝ ਪ੍ਰਸਤਾਵਿਤ ਉਪਾਅ:

ਪ੍ਰਸਤੁੱਤ ਉਪਾਅ : 
 
ਦੇਸੀ ਗਾਵਾਂ ਦਾ ਦੁੱਧ ਏ 2(A2) ਸ਼੍ਰੇਣੀ ਵਿੱਚ ਆਉਂਦਾ ਹੈ, ਜੋ ਵਿਗਿਆਨਕ ਤੌਰ’ਤੇ ਵੀ ਮਨੁੱਖੀ ਸਿਹਤ ਲਈ ਸਰਵੋੋੋਤਮ ਹੈ। ਇਸ ਤੋਂ ਇਲਾਵਾ, ਦੇਸੀ ਗਊ ਪਾਲਣ ਦੇ ਨਾਲ ਹੋਰ ਵੀ ਕਈ ਸਾਰੀਰਿਕ ਅਤੇ ਅਧਿਆਤਮਕ ਲਾਭ ਜੁੜੇ ਹਨ ਜਿਨ੍ਹਾਂ ਵਿਚੋਂ ਕੁਝ ਹੇੇੇਠਾਂ ਦਿੱੱਤੇ ਗਏ  ਹਨ:

1. ਹਰ ਰੋਜ਼ ਕੁਝ ਸਮਾਂ ਦੇਸੀ ਗਾਂ ਦੇ ਨਾਲ ਰਹਿਣ ਮਾਤਰ ਨਾਲ ਹੀ ਕਈ ਭਿਆਨਕ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਵਿਗਿਆਨਕ ਅਨੁਸੰਧਾਨਾਂ ਤੋਂ ਪਤਾ ਚਲਿਆ ਹੈ ਕਿ ਦੇਸੀ ਗਾਵਾਂ ਦੇ ਘੱਟ ਸਾਰਿਰਿਕ ਤਾਪਮਾਨ ਅਤੇ ਘੱਟ ਬਲੱਡ ਪ੍ਰੈਸ਼ਰ ਅਤੇ ਸ਼ਾਂਤ ਸੁਭਾਅ ਕਾਰਨ ਮਨੁੱਖੀ ਸਰੀਰ ਵਿੱਚ ਸਕਾਰਤਮਕ ਬਦਲਾਵ ਹੁੰਦੇ ਹਨ ਅਤੇ ਨਾਲ ਹੀ ਚਿੰਤਾ, ਥਕਾਨ, ਤਨਾਵ ਅਤੇ ਹੋਰ ਬਿਮਾਰੀਆਂ ਵੀ ਖਤਮ ਹੋਣ ਲੱਗ ਪੈਂਦੀਆਂ ਹਨ। 
2. ਦੇਸੀ ਗਾਂ ਦੇ ਪਿਸ਼ਾਬ ਦੀ ਵਰਤੋਂ ਕਈ ਤਰਾਂ ਦੀਆਂ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਹ ਉੱਚ ਕੋਲੇਸਟ੍ਰੋਲ, ਵਾਧੂ ਚਰਬੀ, ਦਿਲ ਦੀਆਂ ਬਿਮਾਰੀਆਂ, ਵੱਖ ਵੱਖ ਕਿਸਮਾਂ ਦੇ ਕੈਂਸਰ ਆਦਿ ਕਈ ਬਿਮਾਰੀਆਂ ਨੂੰ ਖੱਤਮ ਕਰਨ ਵਿੱਚ ਉਪਯੋਗੀ ਸਿੱਧ ਹੋਇਆ ਹੈ ਅਤੇ ਸ਼ਰੀਰ ਦੀ ਰੋਗਪ੍ਰਤੀਕਾਰਕ ਸ਼ਕਤੀ ਨੂੰ ਵੀ ਵਧਾਉਂਦਾ ਹੈ।  
3. ਗਾਂ ਦੇ ਗੋਬਰ ਜਾਂ ਗੋਹੇ ਦੀ ਵਰਤੋਂ ਉੱਚ ਗੁਣਵੱਤਾ ਵਾਲੀ ਖਾਦ ਬਣਾਉਣ ਵਿਚ ਕੀਤੀ ਜਾਂਦੀ ਹੈ। ਇਹ ਧੂਪ, ਅਗਰਬੱਤੀਆਂ ਆਦਿ ਬਣਾਉਣ ਵਿਚ ਵੀ ਵਰਤਿਆ ਜਾਂਦਾ ਹੈ ਜੋ ਜਲਾਏ ਜਾਣ'ਤੇ, ਵਾਤਾਵਰਣ ਨੂੰ ਸਵੱਛ ਅਤੇ ਅਧਿਆਤਮਕ ਬਣਾਉਂਦੇ ਹਨ

4. ਦੇਸੀ ਗਾਵਾਂ ਦੇ ਦੁੱਧ, ਪੇਸ਼ਾਬ ਅਤੇ ਗੋਬਰ ਤੋਂ ਹੋਰ ਵੀ ਕਈ ਤਰਾਂ ਦੇ ਹਰਬਲ ਪ੍ਰੋਡਕਟ ਬਣਾਏ ਜਾਂਦੇ ਹਨ ਜਿਵੇਂ ਕਿ ਪੰਚਗਵਿਆ। ਪੰਚਗਵਿਆ ਮਨੁੱਖੀ ਸਰੀਰ ਦੀ ਹਰੇਕ ਹੱਡੀ ਤੱਕ ਪਹੁੰਚ ਕੇ ਸ਼ਰੀਰ ਦੀਆਂ ਤਮਾਮ ਬਿਮਾਰੀਆਂ ਨੂੰ ਜੜੋਂ ਪੁੱਟਣ ਲਈ ਪ੍ਰਸਿੱਧ ਹੈ ।

ਇਸ ਦਿਸ਼ਾ ਵਿੱਚ ਕਾਰਜਸ਼ੀਲ ਕੁੱਝ ਚੋਣਵੇਂ ਵਿਅਕਤੀ ਅਤੇ ਸੰਸਥਾਵਾਂ ਹਨ, ਜਿਨ੍ਹਾਂ ਨੇ ਸਮਾਜ ਨੂੰ ਇਸ ਵੱਡੀ ਸਮੱਸਿਆ ਤੋਂ ਉਭਾਰਨ ਲਈ ਬਹੁਤ ਮਿਹਨਤ ਕੀਤੀ ਹੈ। ਮੈਂ ਉਨ੍ਹਾਂ ਵਿਚੋਂ ਕੁਝ ਨੂੰ ਇੱਥੇ ਪ੍ਰਸਤੁਤ ਕਰ ਰਿਹਾ ਹਾਂ:


1. ਹੇਥਾ, ਸਿਕੰਦਰਪੁਰ ਉੱਤਰ ਪ੍ਰਦੇਸ (ਸੰਸਥਾਪਕ - ਅਸੀਮ ਰਾਵਤ)
ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਇੱਕ ਆਈ.ਆਈ.ਟੀ ਹੈਦਰਾਬਾਦ (IIT Hyderabad) ਤੋਂ ਸਨਾਤਕ ਅਤੇ 36 ਲੱਖ ਰੁਪਏ ਸਾਲਾਨਾ ਕਮਾਉਣ ਵਾਲੇ ਇੱਕ ਸਾੱਫਟਵੇਅਰ ਇੰਜੀਨੀਅਰ ਨੇ ਦੇਸੀ ਗਾਂਵਾਂ ਦੀ ਨਸਲਾਂ ਨੂੰ ਬਚਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ? ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ, ਪਰ ਹਾਂ ਇਹ ਸੱਚ ਹੈ। ਸ੍ਰੀ ਅਸੀਮ ਰਾਵਤ ਉਹ ਵਿਅਕਤੀ ਹਨ ਜਿਨ੍ਹਾਂ ਨੇ ਇਸ ਬੀੜੇ ਨੂੰ ਚੁੱਕਿਆ ਅਤੇ ਸਿਕੰਦਰਪੁਰ (ਯੂ.ਪੀ) ਵਿੱਖੇ ‘ਹੇਥਾ’ ਨਾਂਮ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਜੋ ਕਿ ਸਵਦੇਸ਼ੀ ਗਾਵਾਂ ਦੀਆਂ ਨਸਲਾਂ ਨੂੰ ਵਿਲੁਪਤ ਹੋਣ ਤੋਂ ਬਚਾਉਣ ਲਈ ਕਾਰਜਸ਼ੀਲ ਹੈ। ਉਹਨਾਂ ਦੇ ਸ਼ਬਦਾਂ ਵਿੱਚ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਵਲੋਂ ਬਹੁਤ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ । ਪਰ ਕੋਈ ਵੀ ਵਿਰੋਧ ਉਹਨਾਂ ਦੇ ਜਨੂੰਨ ਨੂੰ ਕਮਜ਼ੋਰ ਨਹੀਂ ਕਰ ਸਕਿਆ ਅਤੇ ਹੁਣ ਉਹ ਇੱਕ ਸਫਲ ਸਮਾਜ ਸੇਵਕ ਅਤੇ ਇੱਕ ਸਫਲ ਬਿਜ਼ਨੈਸਮੈਨ ਵੀ ਹਨ। ਉਹਨਾਂ ਦੀ ਸੰਸਥਾ "ਹੇਥਾ", ਸਾਹੀਵਾਲ ਨਸਲ ਦੀਆਂ ਗਾਵਾਂ ਦੀ ਰੱਖਿਆ ਅਤੇ ਸੰਵਰਧਨ ਲਈ ਕੰਮ ਕਰ ਰਹੀ ਹੈ ਅਤੇ ਇਹ ਸੰਸਥਾ ਹੁਣ ਵਿਸ਼ਵ-ਪ੍ਰਸਿੱਧ ਹੋ ਚੁੱਕੀ ਹੈ। ਆਓ ਇਸ ਬਾਰੇ ਹੋਰ ਜਾਣੀਏ ਅਤੇ ਪ੍ਰੇਰਣਾ ਲਈਏ:




2. ਥਾਰਪਾਰਕ ਬ੍ਰੀਡਿੰਗ ਸੈਂਟਰ, ਜੋਧਪੁਰ (ਸੰਸਥਾਪਕ - ਭਰਤ ਸਿੰਘ ਰਾਜਪੁਰੋਹਿਤ)
ਇਸ ਸੈਂਟਰ ਦਾ ਇਹ ਨਾਮ ਇਸ ਲਈ ਰੱਖਿਆ ਗਿਆ ਕਿਉਂਕਿ ਇਹ ਥਾਰਪਾਰਕਰ ਨਾਮ ਦੀ ਇੱਕ ਦੇਸੀ ਗਾਵਾਂ ਦੀ ਨਸਲ ਉੱਤੇ ਕੰਮ ਕਰਦਾ ਹੈ। ਇਸ ਦੀ ਸ਼ੁਰੂਆਤ 2017 ਵਿੱਚ ਇੱਕ ਨੌਜਵਾਨ ਇੰਜੀਨੀਅਰ ਦੁਆਰਾ ਕੀਤੀ ਗਈ, ਜਿਸਦਾ ਨਾਮ ਭਰਤ ਸਿੰਘ ਹੈ। ਭਰਤ ਸਿੰਘ ਨੇ ਵੀ ਆਪਣੀ ਕਾਰਪੋਰੇਟ ਜਗਤ ਦੀ ਨੌਕਰੀ ਛੱਡ ਕੇ ਗਾਵਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਥੋੜੇ ਸਮੇਂ ਵਿੱਚ ਹੀ ਉਹਨਾਂ ਦਾ ਬ੍ਰੀਡਿੰਗ ਸੈਂਟਰ ਵਿਸ਼ਵ-ਪ੍ਰਸਿੱਧ ਹੋ ਗਿਆ। ਚੀਨ, ਰੂਸ ਅਤੇ ਹੋਰ ਵੀ ਕੁੱਝ ਦੇਸ਼ਾਂ ਦੇ ਲੋਕ ਇੱਥੇ ਉਹਨਾਂ ਦੀਆਂ ਗਾਵਾਂ ਨੂੰ ਵੇਖਣ ਲਈ ਆਉਂਦੇ ਹਨ । ਆਓ ਇੱਥੇ ਉਹਨਾਂ ਦਾ ਇੱਕ ਇੰਟਰਵਿਊ ਵੇਖੀਏ ਅਤੇ ਪ੍ਰੇਰਣਾ ਲਈਏ:





3. ਬੰਸੀ ਗੀਰ ਗਊਸ਼ਾਲਾ ਅਹਿਮਦਾਬਾਦ, ਗੁਜਰਾਤ (ਸੰਸਥਾਪਕ - ਗੋਪਾਲਭਾਈ ਸੁਤਾਰੀਆ)।
ਬੰਸੀ ਗੀਰ ਗਊਸ਼ਾਲਾ ਭਾਰਤ ਦੀ ਨੰ.1 ਮਾਨਤਾ ਪ੍ਰਾਪਤ ਗਊਸ਼ਾਲਾ ਹੈ। ਉਨ੍ਹਾਂ ਨੇ ਦੇਸੀ ਗਾਂ ਦੀ ਸ਼ੁੱਧ ਗੀਰ ਨਸਲ ਨੂੰ ਪੁਨਰ-ਸਥਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ।ਇੱਥੇ ਦੀਆਂ ਗਾਵਾਂ ਹੁਣ ਪੂਰੀ ਤਰ੍ਹਾਂ ਸ਼ੁੱਧ ਦੇਸੀ ਸਰੂਪ ਵਿੱਚ ਹਨ ਅਤੇ ਦੇਖਣ ਵਜੋਂ ਵੀ ਬਹੁਤ ਚਿੱਤ-ਆਕਰਸ਼ਕ ਜਾਪਦੀਆਂ ਹਨ। ਇੱਥੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਘਰੇਲੂ ਉਤਪਾਦ ਬਣਾਏ ਜਾਂਦੇ ਹਨ ਜਿਵੇਂ ਦੇਸੀ-ਘਿਓ, ਸੁੰਦਰਤਾ ਦੇਖਭਾਲ ਲਈ ਵਰਤੇ ਜਾਂਦੇ ਪਦਾਰਥ, ਆਯੁਰਵੈਦਿਕ ਦਵਾਈਆਂ, ਰਸੋਈ 'ਚ ਵਰਤੇ ਜਾਣ ਵਾਲੇ ਖਾਦ-ਪਦਾਰਥ ਆਦਿ। ਇੱਥੇ ਬੰਸੀ ਗੀਰ ਗਊਸ਼ਾਲਾ ਬਾਰੇ ਵਧੇਰੇ ਜਾਣੋ :




4. ਕਾਓਗਰੇਜਿੰਗ ਕਲੱਬ (ਸੰਸਥਾਪਕ - ਸ਼੍ਰੀ ਗਜਾਨੰਦ ਅਗਰਵਾਲ ਪ੍ਰਭੂਜੀ).
ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ, ਕਾਓਗਰੇਜ਼ਿੰਗ ਕਲੱਬ ਨੇ ਸਵਦੇਸ਼ੀ ਗਾਵਾਂ ਦੀਆਂ ਨਸਲਾਂ ਨੂੰ ਮੁੜ ਬਹਾਲ ਕਰਨ ਤੋਂ ਲੈ ਕੇ, ਜੈਵਿਕ ਖੇਤੀ ਨੂੰ ਮੁੜ ਪ੍ਰਚਲਨ ਵਿੱਚ 
ਲੈ ਕੇ ਆਉਣ, ਵੈਦਿਕ ਜੀਵਨ-ਸ਼ੈਲੀ, ਪਰਮਾਕੱਲਚਰ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ'ਤੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਹੈ।  ਉਨ੍ਹਾਂ ਨੇ ਭਾਰਤਭਰ ਦੀਆਂ ਬਹੁਤ ਸਾਰੀਆਂ ਗੌਸ਼ਾਲਾਵਾਂ ਅਤੇ ਜੈਵਿਕ ਕਿਸਾਨਾਂ ਦਾ ਫਿਲਮਾਂਕਣ ਵੀ ਕੀਤਾ ਹੈ। ਉਨ੍ਹਾਂ ਦਵਾਰਾ ਬਣਾਇਆਂ ਗਈਆਂ ਫ਼ਿਲਮਾਂ ਸੱਚਮੁੱਚ ਬਹੁਤ ਹੀ ਪ੍ਰੇਰਣਾਦਾਇਕ ਹਨ। ਉਨ੍ਹਾਂ ਦੇ ਬਾਰੇ ਵਿੱਚ ਉਨ੍ਹਾਂ ਦੇ ਮਸ਼ਹੂਰ ਯੂ.ਟੀਊਬ ਚੈਨਲ ਤੋਂ ਵਧੇਰੇ ਜਾਣਕਾਰੀ ਪ੍ਰਾਪਤ ਕਰੋ :
                                         
                                        



5. ਕਾਮਧੇਨੁ ਗਊਸ਼ਾਲਾ (ਸੰਸਥਾਪਕ - ਸ਼੍ਰੀ. ਆਸ਼ੂਤੋਸ਼ ਜੀ ਮਹਾਰਾਜ)
ਕਾਮਧੇਨੁ ਗਊਸ਼ਾਲਾ ਦੇਸੀ ਗਾਵਾਂ ਦੀ ਸਾਹੀਵਾਲ ਨਸਲ ਨੂੰ ਮੁੜ ਬਹਾਲ ਕਰਨ ਲਈ ਆਪਣੇ ਸੰਪੂਰਨ ਯਤਨਾਂ ਨਾਲ ਕੰਮ ਕਰ ਰਹੀ ਹੈ। ਇਸ ਦੀ ਇਕ ਸ਼ਾਖਾ ਜਲੰਧਰ ਸ਼ਹਿਰ ਵਿਚ ਵੀ ਸਥਿੱਤ ਹੈ। ਇੱਥੇ ਦੀਆਂ ਗਾਵਾਂ ਅਤੇ ਬਲਦ, ਅਕਾਰ ਵਿੱਚ ਹੁਣ ਬਹੁਤ ਵਿਸ਼ਾਲ ਅਤੇ ਬਹੁਤ ਸੁੰਦਰ ਦਿਖਾਈ ਦਿੰਦੇ ਹਨ। ਇੱਥੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ :




6. ਸੰਤ ਸ਼੍ਰੀ ਆਸ਼ਾਰਾਮ ਜੀ ਗਊਸ਼ਾਲਾ ਨਿਵਾਈ, ਰਾਜਸਥਾਨ (ਸੰਸਥਾਪਕ - ਸੰਤ ਸ਼੍ਰੀ. ਆਸ਼ਾਰਾਮ ਜੀ ਬਾਪੂ)  ਸੰਤ ਆਸ਼ਾਰਾਮ ਬਾਪੂ ਅਤੇ ਉਹਨਾਂ ਦੇ ਆਸ਼ਰਮਾਂ ਨੇ, ਕਤਲਖਾਨੇ ਭੇਜੀਆਂ ਜਾਣ ਵਾਲੀਆਂ ਗਾਵਾਂ ਨੂੰ ਬਚਾਉਣ ਦਾ ਇੱਕ ਮਹਾਨ ਕਾਰਜ ਕੀਤਾ ਹੈ। ਦੁੱਧ ਦੇਣ'ਚ ਅਸਮਰੱਥ ਅਤੇ ਬੇਲੋੜੇ ਗੋਵਨਸ਼ ਨੂੰ, ਪੈਸੇ ਦੇ ਲਈ ਕਤਲਖਾਨੇ ਭੇਜ ਦਿੱਤਾ ਜਾਂਦਾ ਹੈ। ਇਹੋ ਜਿਹੇ ਬੇਘਰ ਗੋਵਨਸ਼ ਨੂੰ ਇਥੇ ਪਨਾਹ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਨਾਲ ਹੀ ਇਹਨਾਂ ਨੂੰ ਪੂਜਿਆ ਵੀ ਜਾਂਦਾ ਹੈ। ਕਾਫੀ ਵੱਡੇ ਪੱਧਰ'ਤੇ ਗਾਵਾਂ ਦੇ ਦੁੱਧ, ਪਿਸ਼ਾਬ, ਗੋਬਰ ਆਦਿ ਤੋਂ ਹਰਬਲ ਪ੍ਰੋਡਕਟ ਬਣਾਏ ਜਾਂਦੇ ਹਨ ਅਤੇ ਫਿਰ ਬਹੁਤ ਹੀ ਮਾਮੂਲੀ ਭਾਅ 'ਤੇ ਮਨੁੱਖਤਾ ਦੀ ਸੇਵਾ ਲਈ ਸਮਾਜ ਵਿੱਚ ਪ੍ਰਸਾਰਿਤ ਕਰ ਦਿੱਤੇ ਜਾਂਦੇ ਹਨ। ਬਾਪੂ ਆਸ਼ਾਰਾਮ ਜੀ ਦੀਆਂ ਵਿਸ਼ਵਭਰ ਵਿੱਚ ਅਨੇਕਾਂ ਗੋਸ਼ਾਲਾਵਾਂ ਹਨ ਜਿਨ੍ਹਾਂ ਵਿੱਚੋ ਇੱਕ ਨਿਵਾਈ ਖੇਤਰ ਦੀ ਗਊਸ਼ਾਲਾ ਇਥੇ ਪੇਸ਼ ਕੀਤੀ ਗਈ ਹੈ:




7. ਪਥਮੇੜਾ ਗੌਧਾਮ, ਰਾਜਸਥਾਨ (ਸੰਸਥਾਪਕ - ਪੂ. ਦੱਤਸ਼ਰਨਾਨੰਦਜੀ ਮਹਾਰਾਜ) 
ਪਥਮੇੜਾ ਗੌਧਾਮ ਦੁਨੀਆ ਦੀ ਸਭ ਤੋਂ ਵੱਡੀ ਗਊਸ਼ਾਲਾ ਹੈ। ਦੇਸ਼ ਭਰ ਤੋਂ ਲਿਆਂਦੇ ਗਏ ਬੇਲੋੜੇ, ਦੁੱਧ ਦੇਣ'ਚ ਅਸਮਰੱਥ, ਛੱਡ ਦਿੱਤੇ ਹੋਏ ਅਤੇ ਬਿਮਾਰ ਗੋਵਨਸ਼ ਦੀ ਇੱਥੇ ਪੂਰੀ ਸਿਦਕ ਨਾਲ ਸੇਵਾ ਕੀਤੀ ਜਾਂਦੀ ਹੈ।  ਇਥੋਂ ਦਾ ਵਾਤਾਵਰਣ ਪੂਰੀ ਤਰ੍ਹਾਂ ਅਧਿਆਤਮਕ ਹੈ ਅਤੇ ਗਊਆਂ ਨੂੰ ਇਥੇ “ਮਾਤਾ ” ਮੰਨਿਆ ਜਾਂਦਾ ਹੈ ਅਤੇ ਹਰ ਰੋਜ਼ ਇੰਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਗਊਆਂ ਦੇ ਦੁੱਧ, ਪੇਸ਼ਾਬ ਅਤੇ ਗੋਬਰ ਆਦਿ ਤੋਂ ਉਤਪਾਦ ਬਣਾਏ ਜਾਂਦੇ ਹਨ ਅਤੇ ਮਨੁੱਖਤਾ ਦੀ ਸੇਵਾ ਲਈ ਸਮਾਜ ਵਿੱਚ ਪ੍ਰਸਾਰਿਤ ਕਰ ਦਿੱਤੇ ਜਾਂਦੇ ਹਨ। ਕਿਰਪਾ ਕਰਕੇ ਪਥਮੇੜਾ ਗੌਧਾਮ'ਤੇ ਬਣੀ ਇੱਕ ਬਹੁਤ ਹੀ ਸੁੰਦਰ ਡਾਕਯੂਮੇੰਟ੍ਰੀ ਫਿਲਮ ਇੱਥੇ ਜ਼ਰੂਰ ਵੇਖੋ :




8. ਨਾਮਧਾਰੀ ਗਊਸ਼ਾਲਾਵਾਂ ( ਸੰਸਥਾਪਕ : ਨਾਮਧਾਰੀ ਸਮੂਹ ) :                         
ਨਾਮਧਾਰੀ ਸਮੂਹ ਪਿਛਲੇ ਕਈ ਦਹਾਕਿਆਂ ਤੋਂ ਗਾਵਾਂ ਦੀ ਅਸਲ ਸਵਦੇਸ਼ੀ ਨਸਲ ਨੂੰ ਮੁੜ ਸਥਾਪਿਤ ਕਰਨ ਲਈ ਪ੍ਰਯਾਸਰਤ ਹੈ। ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਦੇਸੀ ਗਾਵਾਂ ਦੀ ਸਾਹੀਵਾਲ ਨਸਲ ਉੱਤੇ ਕੰਮ ਕੀਤਾ ਹੈ। ਇੱਕ ਬਹੁਤ ਸੁੰਦਰ ਅਤੇ ਆਪਣੇ ਆਪ ਵਿੱਚ ਅਨੋਖੀ ਗੱਲ ਇਹ ਹੈ ਕਿ ਇਸ ਗੋਸ਼ਾਲਾ ਵਿਚ ਛੋਟੇ ਬਛੜੇ ਤੋਂ ਲੈ ਕੇ ਵੱਡੀ ਉਮਰ ਦੀਆਂ ਗਾਵਾਂ ਅਤੇ ਬਲਦਾਂ ਤੱਕ, ਉਹਨਾਂ ਦੇ ਨਾਮ ਅਤੇ ਗੋਤ ਦਾ ਰਿਕਾਰਡ ਰੱਖਿਆ ਜਾਂਦਾ ਹੈ। ਉਹਨਾਂ ਦਵਾਰਾ ਕੀਤਾ ਗਿਆ ਕੰਮ ਸੱਚਮੁੱਚ ਪ੍ਰਸੰਸਾਯੋਗ ਹੈ। ਆਓ ਇੱਥੇ ਇਹਨਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੀਏ। 






ਇਹ ਸੂਚੀ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਪਰ ਵਿਸ਼ੇ ਨੂੰ ਅਤਿਕਥਨੀ ਨਾ ਕਰਦੇ ਹੋਏ ਮੈਂ ਇਸ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ। ਕੁੱਝ ਨਵਾਂ ਸਿੱਖਣ ਲਈ ਅਤੇ ਪ੍ਰੇਰਿਤ ਹੋਣ ਲਈ ਇਹ ਸਾਡੇ ਸਾਰਿਆਂ ਲਈ ਕਾਫ਼ੀ ਹੋਵੇਗਾ। ਇਨ੍ਹਾਂ ਸਾਰਿਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਸਮਾਜ ਤੋਂ ਭਾਰੀ ਰੁਕਾਵਟਾਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਸਮਾਜ ਉਨ੍ਹਾਂ ਦਾ ਰਿਣੀ ਹੈ ਅਤੇ ਉਨ੍ਹਾਂ ਲਈ ਸਤਿਕਾਰ ਦੀ ਭਾਵਨਾ ਨਾਲ ਭਰਪੂਰ ਹੈ।  ਜਿਵੇਂ ਕਿ ਸਵਾਮੀ ਵਿਵੇਕਾਨੰਦ ਨੇ ਕਿਹਾ ਵੀ ਹੈ: " ਹਰੇਕ ਮਹਾਨ ਕਾਰਜ ਨੂੰ ਤਿੰਨ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ : 1. ਮਖੋਲਬਾਜੀ 2. ਤੀਵ੍ਰ ਵਿਰੋਧ 3. ਸਵੀਕ੍ਰਿਤੀ "
ਉਪਰੋਕਤ ਮਹਾਨੁਭਾਵਾਂ ਵਿੱਚੋ ਹਰ ਕੋਈ ਪਹਿਲੇ ਦੋ ਪੜਾਵਾਂ ਵਿੱਚੋਂ ਲੰਘਿਆ ਹੈ, ਹੁਣ ਤੀਸਰੇ ਪੜਾਅ ਦਾ ਆਨੰਦ ਲੈ ਰਹੇ ਹਨ ਅਤੇ ਜੋ ਕੰਮ ਉਹਨਾਂ ਨੇ ਆਪਣੇ ਲਈ ਚੁਣਿਆ ਹੈ, ਉਹ ਕਰ ਵੀ ਰਹੇ ਹਨ।ਅੱਗੇ ਵੱਧਦੇ ਹੋਏ, ਜੇਕਰ ਸਾਡੇ ਵਿੱਚੋ ਕੁਝ, ਜਿਨ੍ਹਾਂ ਨੇ ਉਹਨਾਂ ਮਹਾਨੁਭਾਵਾਂ ਦੀਆਂ ਕਹਾਣੀਆਂ ਤੋਂ ਪ੍ਰੇਰਨਾ ਲਈ ਹੋਵੇ ਅਤੇ ਇਸ ਖੇਤਰ ਵਿਚ ਕੰਮ ਕਰਨਾ ਚਾਹੁੰਦੇ ਹੋਣ, ਤਾਂ ਉਹਨਾਂ ਦਾ ਸਵਾਗਤ ਹੈ।  ਉਹ ਇੰਨਾ ਵਿਚੋਂ ਕਿਸੇ ਨਾਲ ਵੀ ਸਿੱਧਾ ਸੰਪਰਕ ਕਰ ਸਕਦਾ ਹੈ ਅਤੇ ਦੇਸੀ ਗਾਵਾਂ ਦੀ ਭਲਾਈ ਅਤੇ ਇਸ ਤਰ੍ਹਾਂ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਸਹੀ ਦਿਸ਼ਾ ਪ੍ਰਾਪਤ ਕਰ ਸਕਦਾ ਹੈ। ਇੱਥੇ ਇਕ ਹੋਰ ਸੰਸਥਾ ਦਾ ਜਿਕਰ ਕਰਨਾ ਵੀ ਅਰਥਯੋਗ ਹੋਵੇਗਾ, ਜੋ ਕਿ ਦੇਸੀ ਗਾਵਾਂ ਨਾਲ ਕੰਮ ਕਰਨ ਅਤੇ ਗਾਵਾਂ ਦੇ ਦੁੱਧ, ਪਿਸ਼ਾਬ ਅਤੇ ਗੋਬਰ ਤੋਂ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਬਾਰੇ ਸਿਖਲਾਈ ਦਿੰਦੀ ਹੈ। ਕੋਈ ਵੀ ਜਿਗਿਆਸੂ ਇਥੋਂ ਸ਼ੁਰੂਆਤ ਕਰ ਸਕਦਾ ਹੈ। ਉਨ੍ਹਾਂ ਦੀ ਵੈਬਸਾਈਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ : http://govigyan.com/

 

 , 

Comments

  1. 1xBet Korean Online Betting - Legalbet.co.KR
    1Xbet, a Korean online choegocasino sportsbook. 1xbet The sport of sports betting is 바카라 사이트 in the hands of a Korean operator. The betting site has recently become a top

    ReplyDelete
  2. Bookie in Jordan 15 Casino Tours Online
    Discover and reach the best air jordan 1 retro high og black white gambling sites how can i buy air jordan 18 retro toro mens sneakers for 배팅 하기 any kind of where to buy air jordan 18 retro occasion. where to buy air jordan 18 retro racer blue Bookie-in-Jordan, 15 Casino Tours - Discover the best gambling sites for Any kind of

    ReplyDelete

Post a Comment